‘ਆਦਿਪੁਰਸ਼’ ਨੇ ਪਹਿਲੇ ਦਿਨ ਕਮਾਏ 140 ਕਰੋੜ ਰੁਪਏ

Sunday, Jun 18, 2023 - 10:53 AM (IST)

‘ਆਦਿਪੁਰਸ਼’ ਨੇ ਪਹਿਲੇ ਦਿਨ ਕਮਾਏ 140 ਕਰੋੜ ਰੁਪਏ

ਮੁੰਬਈ (ਬਿਊਰੋ)– ਪ੍ਰਭਾਸ, ਕ੍ਰਿਤੀ ਸੈਨਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ‘ਆਦਿਪੁਰਸ਼’ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫ਼ਿਲਮ ਨੂੰ ਪਹਿਲੇ ਦਿਨ ਗਲੋਬਲ ਬਾਕਸ ਆਫਿਸ ’ਤੇ 140 ਕਰੋੜ ਰੁਪਏ ਦੇ ਵੱਡੇ ਕਲੈਕਸ਼ਨ ਦੇ ਨਾਲ ਸ਼ਾਨਦਾਰ ਹੁੰਗਾਰਾ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ’ਚ ਹਨੂੰਮਾਨ ਦੇ ਅਜਿਹੇ ਡਾਇਲਾਗ ਜਾਣਬੁਝ ਕੇ ਲਿਖੇ ਗਏ, ਵਿਵਾਦ ’ਤੇ ਲੇਖਕ ਮਨੋਜ ਮੁੰਤਸ਼ੀਰ ਦਾ ਬਿਆਨ

ਨਾ ਸਿਰਫ ਫੁੱਟਫਾਲ ਦੇ ਲਿਹਾਜ਼ ਨਾਲ, ਸਗੋਂ ਕਾਰੋਬਾਰ ਦੇ ਲਿਹਾਜ਼ ਨਾਲ ਵੀ ‘ਆਦਿਪੁਰਸ਼’ ਨੇ ਪਹਿਲੇ ਦਿਨ ਬਾਕਸ ਆਫਿਸ ਦੇ ਖਜ਼ਾਨੇ ਨੂੰ ਭਰ ਦਿੱਤਾ।

ਅਸਲ ’ਚ ਇਹ ਇਕੋ-ਇਕ ਹਿੰਦੀ ਫ਼ਿਲਮ ਬਣ ਗਈ ਹੈ, ਜਿਸ ਨੇ ਚੋਟੀ ਦੀਆਂ 5 ਭਾਰਤੀ ਓਪਨਿੰਗਸ ’ਚ ਸ਼ਾਨਦਾਰ ਓਪਨਰ ਰਹੀ ਹੈ। ਹਾਊਸਫੁੱਲ ਚੱਲ ਰਹੇ ਸਾਰੇ ਸ਼ੋਅਜ਼ ਦੇ ਨਾਲ ‘ਆਦਿਪੁਰਸ਼’ ਹਰ ਉਮਰ ਵਰਗ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ।

PunjabKesari

ਇਹ ਮਾਸਟਰਪੀਸ ਇਕ ਵਿਜ਼ੂਅਲ ਟ੍ਰੀਟ ਹੈ, ਜਿਸ ਨੇ ਨੌਜਵਾਨਾਂ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋੜੀ ਰੱਖਿਆ ਹੈ, ਜਿਸ ਨਾਲ ਇਹ ਉਨ੍ਹਾਂ ਲਈ ਇਕ ਅਭੁੱਲ ਤਜਰਬਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News