ਪਤੀ ਨਾਲ ਸ਼ਰੇਆਮ ਇੰਟੀਮੈਂਟ ਹੋਈ ਮਸ਼ਹੂਰ ਅਦਾਕਾਰਾ! ਕੈਮਰੇ ਦਾ ਵੀ ਨਾ ਕੀਤਾ ਖ਼ਿਆਲ, ਵੀਡੀਓ ਹੋਈ ਵਾਇਰਲ
Thursday, Oct 16, 2025 - 01:05 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਵਿੱਚ ਤਿਉਹਾਰਾਂ ਦਾ ਜਸ਼ਨ ਹਮੇਸ਼ਾ ਗਲੈਮਰ ਅਤੇ ਚਮਕ-ਦਮਕ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਦੀਵਾਲੀ ਦੇ ਮੌਕੇ 'ਤੇ ਸਿਤਾਰਿਆਂ ਨੇ ਮੁੰਬਈ ਦੀਆਂ ਰਾਤਾਂ ਨੂੰ ਰੌਸ਼ਨ ਕਰ ਦਿੱਤਾ। ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਤੋਂ ਬਾਅਦ ਹੁਣ ਨਿਰਮਾਤਾ ਰਮੇਸ਼ ਤੌਰਾਨੀ ਦੀ ਦਿਵਾਲੀ ਪਾਰਟੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਿੱਥੇ ਇਸ ਪਾਰਟੀ ਵਿੱਚ ਕਈ ਵੱਡੇ ਸਿਤਾਰੇ ਸ਼ਾਮਲ ਹੋਏ, ਉੱਥੇ ਹੀ ਅਦਾਕਾਰਾ ਸ਼੍ਰੀਆ ਸਰਨ ਅਤੇ ਉਸ ਦੇ ਪਤੀ ਆਂਦਰੇਈ ਕੋਸਚੀਵ ਨੇ ਆਪਣੇ ਰੋਮਾਂਟਿਕ ਅੰਦਾਜ਼ ਨਾਲ ਸਾਰੀ ਮਹਿਫ਼ਿਲ ਲੁੱਟ ਲਈ।
ਰੈੱਡ ਕਾਰਪੇਟ 'ਤੇ ਖੁੱਲ੍ਹੇਆਮ ਪਿਆਰ
ਰਮੇਸ਼ ਤੌਰਾਨੀ ਦੀ ਦੀਵਾਲੀ ਪਾਰਟੀ 'ਚੋਂ ਜਦੋਂ ਸ਼੍ਰੀਆ ਸ਼ਰਨ ਆਪਣੇ ਪਤੀ ਦੇ ਨਾਲ ਪਹੁੰਚੀ ਤਾਂ ਕੈਮਰੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੋ ਗਏ। ਰੈੱਡ ਕਾਰਪੇਟ 'ਤੇ ਪੋਜ਼ ਦਿੰਦੇ ਹੋਏ, ਇਸ ਜੋੜੇ ਨੇ ਨਾ ਸਿਰਫ਼ ਆਪਣੇ ਸਟਾਈਲ ਨਾਲ ਚਾਰ ਚੰਨ ਲਾਏ, ਸਗੋਂ ਇੱਕ-ਦੂਜੇ 'ਤੇ ਖੁੱਲ੍ਹੇਆਮ ਲਿਪਲਾਕ ਵੀ ਕੀਤਾ। ਜਿਵੇਂ ਹੀ ਸ਼੍ਰੀਆ ਅਤੇ ਆਂਦਰੇਈ ਨੇ ਕੈਮਰਿਆਂ ਦੇ ਸਾਹਮਣੇ ਲਿਪ ਲੌਕ ਕੀਤਾ, ਉੱਥੇ ਮੌਜੂਦ ਹਰ ਕਿਸੇ ਦੀਆਂ ਨਿਗਾਹਾਂ ਉਸ ਪਲ 'ਤੇ ਟਿਕ ਗਈਆਂ।
ਇਹ ਰੋਮਾਂਟਿਕ ਪਲ ਨਾ ਸਿਰਫ਼ ਪਾਰਟੀ ਦੀ ਮੁੱਖ ਹਾਈਲਾਈਟ ਬਣ ਗਿਆ, ਸਗੋਂ ਸੋਸ਼ਲ ਮੀਡੀਆ 'ਤੇ ਵੀ ਅੱਗ ਵਾਂਗ ਫੈਲ ਗਿਆ। ਪਾਰਟੀ ਦਾ ਇਹ ਵੀਡੀਓ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵਾਂ ਦੀ ਕੈਮਿਸਟਰੀ ਦੇਖਦੇ ਹੀ ਬਣਦੀ ਹੈ।
ਸ਼੍ਰੀਆ ਸਰਨ ਦਾ ਗੋਲਡਨ ਲੁੱਕ
ਇਸ ਖਾਸ ਮੌਕੇ 'ਤੇ ਸ਼੍ਰੀਆ ਸਰਨ ਨੇ ਗੋਲਡਨ ਰੰਗ ਦੀ ਰਵਾਇਤੀ ਸਾੜ੍ਹੀ ਪਹਿਨੀ ਸੀ, ਜਿਸ ਨੂੰ ਉਸ ਨੇ ਇੱਕ ਗਲੈਮਰਸ ਬਲਾਊਜ਼ ਨਾਲ ਪੇਅਰ ਕੀਤਾ। ਉਨ੍ਹਾਂ ਦਾ ਲੁੱਕ ਪੂਰੀ ਤਰ੍ਹਾਂ ਨਾਲ ਫੈਸਟਿਵ ਅਤੇ ਸ਼ਾਨਦਾਰ ਸੀ। ਉੱਥੇ ਹੀ ਉਨ੍ਹਾਂ ਦੇ ਪਤੀ ਆਂਦਰੇਈ ਨੇ ਕਰੀਮ ਰੰਗ ਦਾ ਕੁੜਤਾ-ਪਜਾਮਾ ਪਹਿਨ ਕੇ ਬਿਲਕੁਲ ਪਰਫੈਕਟ ਇੰਡੀਅਨ ਲੁੱਕ ਅਪਣਾਇਆ।
ਇਸ ਜੋੜੇ ਦੀ ਸਟਾਈਲਿਸ਼ ਐਂਟਰੀ ਅਤੇ ਖੁੱਲ੍ਹੇਆਮ ਪਿਆਰ ਦਾ ਪ੍ਰਦਰਸ਼ਨ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਇਆ। ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ ਅਤੇ ਕੁਝ ਪ੍ਰਸ਼ੰਸਕਾਂ ਨੇ ਤਾਂ ਇਸ ਜੋੜੇ ਨੂੰ “ਬਾਲੀਵੁੱਡ ਦਾ ਬੈਸਟ ਕਪਲ” ਵੀ ਕਿਹਾ ਹੈ।