ਅਦਾਕਾਰਾ ਨੁਸਰਤ ਭਰੂਚਾ ਨੇ ਚਿੱਟੇ ਰੰਗ ਦੀ ਡਰੈੱਸ ’ਚ ਕਰਵਾਇਆ ਦਿਲਕਸ਼ ਫੋਟੋਸ਼ੂਟ (ਤਸਵੀਰਾਂ)
Thursday, Feb 25, 2021 - 04:12 PM (IST)

ਮੁੰਬਈ: ਅਦਾਕਾਰਾ ਨੁਸਰਤ ਭਰੂਚਾ ਆਪਣੀ ਦਿਲਕਸ਼ ਲੁੱਕ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਲੁੱਟਦੀ ਹੈ। ਫ਼ਿਲਮ ‘ਸੋਨੂੰ ਕੀ ਟੀਟੂ ਕੀ ਸਵੀਟੀ’ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ਵਾਲੀ ਨੁਸਰਤ ਦਾ ਹਰ ਅੰਦਾਜ਼ ਕਾਫ਼ੀ ਹੌਟ ਹੁੰਦਾ ਹੈ ਫਿਰ ਉਹ ਚਾਹੇ ਕਿਸੇ ਇਵੈਂਟ ’ਚ ਹੋਵੇ ਜਾਂ ਫਿਰ ਕੈਜ਼ੁਅਲ ਆਊਟਿੰਗ ਲਈ। ਇਨ੍ਹੀਂ ਦਿਨੀਂ ਨੁਸਰਤ ਸੋਸ਼ਲ ਮੀਡੀਆ ’ਤੇ ਆਪਣੀਆਂ ਦਿਲਕਸ਼ ਤਸਵੀਰਾਂ ਦੀ ਵਜ੍ਹਾ ਨਾਲ ਪ੍ਰਸ਼ੰਸਕਾਂ ਦੀ ਚਹੇਤੀ ਬਣੀ ਹੋਈ ਹੈ। ਹਾਲ ਹੀ ’ਚ ਉਸ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ ਜਿਸ ’ਚ ਉਹ ਚਿੱਟੇ ਰੰਗ ਦੀ ਡਰੈੱਸ ’ਚ ਪੋਜ ਦਿੰਦੀ ਦਿਖਾਈ ਦੇ ਰਹੀ ਹੈ।
ਨਵੇਂ ਫੋਟੋਸ਼ੂਟ ’ਚ ਨੁਸਰਤ ਚਿੱਟੇ ਰੰਗ ਦੇ ਵਨ ਸ਼ੋਲਡਰ ਟਾਪ ਪਹਿਨਿਆ ਹੋਇਆ ਹੈ। ਉੱਧਰ ਉਸ ਦਾ ਮੇਕਅੱਪ ਕਾਫ਼ੀ ਕਲਾਸੀ ਲੱਗ ਰਿਹਾ ਹੈ। ਭੂਰੇ ਸ਼ੇਡ ਦੀ ਲਿਪਸਟਿਕ, ਹੇਅਰ ਸਮੋਕੀ ਅੱਖਾਂ ਅਤੇ ਮਿਨੀਮਲ ਐਕਸੇਸਰੀਜ਼ ਨਾਲ ਨੁਸਰਤ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਨੁਸਰਤ ਨੇ ਵੈਲੇਂਨਟਾਈਨ ਦੇ ਮੌਕੇ ’ਤੇ ਲਾਲ ਰੰਗ ਦੀ ਡਰੈੱਸ ’ਚ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਲਾਲ ਰੰਗ ਦੀ ਸ਼ਾਰਟ ਡਰੈੱਸ ’ਚ ਭਰੂਚਾ ਨੇ ਸਭ ਨੂੰ ਦੀਵਾਨਾ ਬਣਾਇਆ।
ਦੱਸਣਯੋਗ ਹੈ ਕਿ ਅਦਾਕਾਰਾ ਨੁਸਰਤ ਭਰੂਚਾ ਅਦਾਕਾਰ ਆਯੁਸ਼ਮਾਨ ਖੁਰਾਨਾ ਨਾਲ ਫ਼ਿਲਮ ‘ਡਰੀਮ ਗਰਲ’ ’ਚ ਨਜ਼ਰ ਆ ਚੁੱਕੀ ਹੈ।