ਅਦਾਕਾਰਾ ਹਿਨਾ ਖ਼ਾਨ ਨੇ 'ਬ੍ਰੈਸਟ ਕੈਂਸਰ' ਦੇ ਇਲਾਜ ਦੌਰਾਨ ਫੈਨਜ਼ ਨੂੰ ਦਿੱਤੀ ਇਹ ਖੁਸ਼ਖਬਰੀ

Wednesday, Aug 14, 2024 - 03:13 PM (IST)

ਅਦਾਕਾਰਾ ਹਿਨਾ ਖ਼ਾਨ ਨੇ 'ਬ੍ਰੈਸਟ ਕੈਂਸਰ' ਦੇ ਇਲਾਜ ਦੌਰਾਨ ਫੈਨਜ਼ ਨੂੰ ਦਿੱਤੀ ਇਹ ਖੁਸ਼ਖਬਰੀ

ਨਵੀਂ ਦਿੱਲੀ : ਅਦਾਕਾਰਾ ਹਿਨਾ ਖ਼ਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਲੜਾਈ ਲੜ ਰਹੀ ਹੈ। ਅਦਾਕਾਰਾ ਦਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਸ ਦੀ ਕੀਮੋਥੈਰੇਪੀ ਚੱਲ ਰਹੀ ਹੈ। ਇੰਸਟਾਗ੍ਰਾਮ 'ਤੇ ਇਕ ਸੈਲਫੀ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਸ ਵੀਡੀਓ 'ਚ ਹਿਨਾ ਖ਼ਾਨ ਫੁੱਲਦਾਰ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਇੱਕ ਡਾਇਲਾਗ ਸੁਣਿਆ ਜਾ ਸਕਦਾ ਹੈ, ਜਿਸ 'ਚ ਲਿਖਿਆ ਹੈ, ''ਜ਼ਿੰਦਗੀ 'ਚ ਸਭ ਤੋਂ ਖੂਬਸੂਰਤ ਚੀਜ਼ਾਂ ਸਿਰਫ ਚੀਜ਼ਾਂ ਨਹੀਂ ਹੁੰਦੀਆਂ, ਉਹ ਲੋਕ ਅਤੇ ਸਥਾਨ, ਯਾਦਾਂ ਅਤੇ ਤਸਵੀਰਾਂ ਹੁੰਦੀਆਂ ਹਨ। ਭਾਵਨਾਵਾਂ ਅਤੇ ਪਲ ਅਤੇ ਮੁਸਕਰਾਹਟ ਅਤੇ ਹਾਸੇ ਹਨ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ 'ਚ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ। ਸਟੋਰੀਜ਼ ਸੈਕਸ਼ਨ 'ਚ ਹਿਨਾ ਖ਼ਾਨ ਨੇ ਕੈਪਸ਼ਨ 'ਚ ਲਿਖਿਆ- 'ਹੀਲਿੰਗ' ਮਤਲਬ ਉਹ ਠੀਕ ਹੋ ਰਹੀ ਹੈ। ਇਕ ਪ੍ਰਸ਼ੰਸਕ ਨੇ ਪੋਸਟ 'ਤੇ ਟਿੱਪਣੀ ਕੀਤੀ, ''ਦਰਦ ਤੁਹਾਡੀਆਂ ਅੱਖਾਂ 'ਚ ਦਿਖਾਈ ਦੇ ਰਿਹਾ ਹੈ।'' ਇਕ ਹੋਰ ਯੂਜ਼ਰ ਨੇ ਕਿਹਾ, ''ਤੁਹਾਡੀਆਂ ਅੱਖਾਂ 'ਚ ਦਰਦ, ਡਰ ਅਤੇ ਬਹਾਦਰੀ ਇਕੱਠੇ ਨਜ਼ਰ ਆ ਰਹੇ ਹਨ। ਰੱਬ ਤੁਹਾਨੂੰ ਤਾਕਤ ਦੇਵੇ।'' ਹਿਨਾ ਖ਼ਾਨ ਦੇ ਇੱਕ ਹੋਰ ਫੈਨ ਨੇ ਲਿਖਿਆ,  'ਤੁਹਾਡੀ ਮੁਸਕਰਾਹਟ 'ਚ ਦਰਦ ਹੈ।'' 

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦੀ ਭੂਮਿਕਾ ਲਈ ਮਸ਼ਹੂਰ ਹਿਨਾ ਨੇ 'ਫੀਅਰ ਫੈਕਟਰ : ਖਤਰੋਂ ਕੇ ਖਿਲਾੜੀ 8', 'ਬਿੱਗ ਬੌਸ 11' ਅਤੇ 'ਬਿੱਗ ਬੌਸ 14' 'ਚ ਹਿੱਸਾ ਲਿਆ ਸੀ। ਉਹ 'ਹੈਕਡ', 'ਵਿਸ਼ਲਿਸਟ' ਅਤੇ ਸ਼ੋਰਟ ਫ਼ਿਲਮ 'ਸਮਾਰਟਫੋਨ' ਦਾ ਵੀ ਹਿੱਸਾ ਰਹਿ ਚੁੱਕੀ ਹੈ। ਉਸ ਨੇ 'ਭਸੂਰੀ', 'ਰਾਂਝਣਾ', 'ਹਮਕੋ ਤੁਮ ਮਿਲ ਗਏ', 'ਪੱਥਰ ਵਰਗੀ', 'ਬਾਰੀਸ਼ ਬਨ ਜਾਨਾ', 'ਮੈਂ ਭੀ ਬਰਬਾਦ', 'ਮੁਹੱਬਤ ਹੈ', 'ਬਰਸਾਤ ਆ ਗਈ' ਅਤੇ 'ਹਲਕੀ ਹਲਕੀ' ਵਰਗੇ ਮਿਊਜ਼ਿਕ ਵੀਡੀਓਜ਼ 'ਚ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਹਿਨਾ ਖ਼ਾਨ ਨੇ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨਾਲ ਪੰਜਾਬੀ ਫ਼ਿਲਮ 'ਚ ਡੈਬਿਊ ਕੀਤਾ ਹੈ। ਉਹ ਜਲਦ ਹੀ ਫ਼ਿਲਮ 'ਕੰਟਰੀ ਆਫ ਬਲਾਈਂਡ' 'ਚ ਵੀ ਨਜ਼ਰ ਆਵੇਗੀ। ਹਿਨਾ ਖ਼ਾਨ ਦਾ ਜਨਮ 2 ਅਕਤੂਬਰ 1987 ਨੂੰ ਸ਼੍ਰੀਨਗਰ 'ਚ ਹੋਇਆ ਸੀ। ਉਹ ਇੱਕ ਕਸ਼ਮੀਰੀ ਮੁਸਲਿਮ ਪਰਿਵਾਰ ਨਾਲ ਸਬੰਧਤ ਹੈ, ਜਿਸ ਦੇ ਪਿਤਾ ਦਾ ਨਾਂ ਅਸਲਮ ਖ਼ਾਨ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅਦਾਕਾਰਾ 2014 ਤੋਂ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਸੁਪਰਵਾਈਜ਼ਰ ਪ੍ਰੋਡਿਊਸਰ ਰੌਕੀ ਜੈਸਵਾਲ ਨੂੰ ਡੇਟ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News