ਅਦਾਕਾਰ ਮੁਨੱਵਰ ਫਾਰੂਕੀ ਨੇ ਪਤਨੀ ਮਹਿਜਬੀਂ ਨੂੰ ਖ਼ਾਸ ਅੰਦਾਜ਼ ''ਚ ਦਿੱਤੀ ਈਦ ਮੁਬਾਰਕ

06/18/2024 4:08:55 PM

ਮੁੰਬਈ- ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਲਈ ਇਸ ਵਾਰ ਦੀ ਈਦ ਬਹੁਤ ਖ਼ਾਸ ਹੈ। ਕਾਮੇਡੀਅਨ ਨੇ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਅਜਿਹੇ 'ਚ ਉਸ ਨੇ ਆਪਣੀ ਪਹਿਲੀ ਈਦ ਆਪਣੀ ਪਤਨੀ ਨਾਲ ਮਨਾਈ। ਇਸ ਖ਼ਾਸ ਮੌਕੇ 'ਤੇ ਮੁਨੱਵਰ ਫਾਰੂਕੀ ਆਪਣੀ ਪਤਨੀ 'ਤੇ  ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਏ ਅਤੇ ਉਸ ਲਈ ਖ਼ਾਸ ਤੋਹਫਾ ਵੀ ਭੇਜਿਆ।

ਇਹ ਖ਼ਬਰ ਵੀ ਪੜ੍ਹੋ- 'Mirzapur 3' ਦੇ ਟ੍ਰੇਲਰ ਦਾ ਇੰਤਜ਼ਾਰ ਹੋਇਆ ਖ਼ਤਮ, ਮੇਕਰਸ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

ਮੁਨੱਵਰ ਫਾਰੂਕੀ ਨੇ ਕੁਝ ਹਫਤੇ ਪਹਿਲਾਂ ਮੇਕਅੱਪ ਆਰਟਿਸਟ ਮਹਿਜਬੀਂ ਕੋਟਵਾਲਾ ਨਾਲ ਵਿਆਹ ਕੀਤਾ ਹੈ। ਇਸ ਦੇ ਨਾਲ ਹੀ ਹੁਣ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਕਰੀਦ ਦਾ ਤਿਉਹਾਰ ਮਨਾਇਆ। ਮਹਿਜਬੀਂ ਕੋਟਵਾਲਾ ਨੇ ਆਪਣੀ ਇੰਸਟਾ ਸਟੋਰੀ 'ਚ ਮੁਨੱਵਰ ਫਾਰੂਕੀ ਨਾਲ ਸਬੰਧੰਤ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ- ਇਹ ਅਦਾਕਾਰ 57 ਦਿਨ ਰਿਹਾ ਹਸਪਤਾਲ 'ਚ ਭਰਤੀ, ਹੁਣ 'ਚੰਦੂ ਚੈਂਪੀਅਨ' ਨਾਲ ਜਿੱਤਿਆ ਸਭ ਦਾ ਦਿਲ

ਪਹਿਲੀ ਪੋਸਟ 'ਚ ਉਸ ਨੇ ਖੂਬਸੂਰਤ ਫੁੱਲਾਂ ਦੀ ਫੋਟੋ ਸ਼ੇਅਰ ਕੀਤੀ ਹੈ। ਜਿਸ 'ਤੇ ਲਿਖਿਆ ਹੈ- "ਈਦ ਮੁਬਾਰਕ ਹੋ ਵਾਇਫੀ। ਸਾਡੀ ਪਹਿਲੀ ਈਦ ਅਤੇ ਆਉਣ ਵਾਲੀਆਂ ਬਹੁਤ ਸਾਰੀਆਂ ਈਦਾਂ ਲਈ, ਤੁਹਾਡਾ ਖੁਸ਼ਕਿਸਮਤ ਪਤੀ।" ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਿਜਬੀਂ ਨੇ ਲਿਖਿਆ- "ਅੱਲ੍ਹਾਹੁਮਾ ਬਾਰਿਕ।" ਇਸ ਦੌਰਾਨ, ਮਹਿਜਬੀਂ ਨੇ ਦੂਜੀ ਪੋਸਟ 'ਚ ਫੁੱਲਾਂ ਨਾਲ ਆਪਣੀ ਫੋਟੋ ਸਾਂਝੀ ਕੀਤੀ ਅਤੇ ਉਸ ਨੂੰ ਈਦ ਮੁਬਾਰਕ ਦੀ ਵਧਾਈ ਦਿੱਤੀ ਹੈ।

PunjabKesari

ਮੁਨੱਵਰ ਫਾਰੂਕੀ ਨੇ ਇਸ ਸਾਲ 26 ਮਈ ਨੂੰ ਮਹਿਜਬੀਂ ਕੋਟਵਾਲਾ ਨਾਲ ਇਕ ਨਿੱਜੀ ਸਮਾਰੋਹ 'ਚ ਵਿਆਹ ਕੀਤਾ ਸੀ। ਜਿੱਥੇ ਉਸ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਵਿਆਹ 'ਚ ਨਿੱਜਤਾ ਬਣਾਈ ਰੱਖਣ ਲਈ ਮਹਿਮਾਨਾਂ ਨੂੰ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਵੀ ਇਜਾਜ਼ਤ ਨਹੀਂ ਸੀ।

PunjabKesari

ਹਾਲਾਂਕਿ, ਮੁਨੱਵਰ ਫਾਰੂਕੀ ਦੇ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਈ ਸੀ ਅਤੇ ਹਰ ਪਾਸੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ।ਮੁਨੱਵਰ ਫਾਰੂਕੀ ਨੇ ਮਹਿਜਬੀਂ ਕੋਟਵਾਲਾ ਨਾਲ ਦੂਜਾ ਵਿਆਹ ਕੀਤਾ ਹੈ। ਮਹਿਜਬੀਂ ਦਾ ਵੀ ਇਹ ਦੂਜਾ ਵਿਆਹ ਹੈ। ਉਸ ਦੇ ਪਹਿਲੇ ਵਿਆਹ ਤੋਂ ਸਮਾਇਰਾ ਨਾਂ ਦੀ 10 ਸਾਲ ਦੀ ਬੇਟੀ ਵੀ ਹੈ। ਇਸ ਦੇ ਨਾਲ ਹੀ ਮੁਨੱਵਰ ਫਾਰੂਕੀ ਵੀ ਇਕ ਬੇਟੇ ਦੇ ਪਿਤਾ ਹਨ ਅਤੇ ਉਸ ਦਾ ਨਾਂ ਮਿਕਾਇਲ ਹੈ।
 


DILSHER

Content Editor

Related News