ਕਰਣ ਵੋਹਰਾ ਦੀ ਵਾਲ-ਵਾਲ ਬਚੀ ਜਾਨ, ਅੱਗ ਦੀਆਂ ਲਪਟਾਂ 'ਚ ਘਿਰੇ ਅਦਾਕਾਰ (ਵੀਡੀਓ)
Friday, Aug 16, 2024 - 05:23 PM (IST)

ਮੁੰਬਈ (ਬਿਊਰੋ) - ਟੀ. ਵੀ. ਦਾ ਪ੍ਰਸਿੱਧ ਅਦਾਕਾਰ ਕਰਣ ਵੋਹਰਾ ਇੱਕ ਸ਼ੋਅ ਦੀ ਸ਼ੂਟਿੰਗ ਦੌਰਾਨ ਵਾਲ-ਵਾਲ ਬਚੇ ਹਨ। ਦਰਅਸਲ ਕਰਣ ਵੋਹਰਾ ਇੱਕ ਟੀਵੀ ਸ਼ੋਅ 'ਨਾਮ ਨਮਕ ਨਿਸ਼ਾਨ' ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਗਾਰਡਨ ਏਰੀਆ 'ਚ ਰੱਖੇ ਫਾਇਰ ਓਵਨ ਦਾ ਢੱਕਣ ਚੁੱਕਣਾ ਸੀ। ਇਸੇ ਦੌਰਾਨ ਜਦੋਂ ਉਨ੍ਹਾਂ ਨੇ ਢੱਕਣ ਚੁੱਕਿਆ ਤਾਂ ਅੱਗ ਦੀਆਂ ਤੇਜ਼ ਲਪਟਾਂ ਸਿੱਧੀਆਂ ਉਨ੍ਹਾਂ ਦੇ ਚਿਹਰੇ ਅਤੇ ਸਿਰ ਦੇ ਵਾਲਾਂ ਤੱਕ ਪਹੁੰਚ ਗਈਆਂ, ਜਿਸ ਤੋਂ ਬਾਅਦ ਅਦਾਕਾਰ ਤੁਰੰਤ ਪਿੱਛੇ ਹਟ ਗਿਆ।
ਇਹ ਖ਼ਬਰ ਵੀ ਪੜ੍ਹੋ -ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਵਿਚਾਲੇ ਆਯੁਸ਼ਮਾਨ ਖੁਰਾਨਾ ਨੇ ਲਿਖੀ ਕਵਿਤਾ, ਇਮੋਸ਼ਨਲ ਕਰ ਦੇਣਗੇ ਬੋਲ
ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਅਦਾਕਾਰ ਕਰਣ ਵੋਹਰਾ ਸਦਮੇ 'ਚ ਹੈ। ਇਸ ਵੀਡੀਓ ਨੁੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ, ''ਸਾਨੂੰ ਬਚਾਇਆ ਗਿਆ ਹੈ। ਵਰੁਣ ਸੂਦ ਸਿਰਫ਼ ਤੁਸੀਂ ਹੀ ਇਸ ਭਿਆਨਕ ਘਟਨਾ ਦੇ ਗਵਾਹ ਹੋ।''
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਇੰਡਸਟਰੀ ਦੀ ਬੋਲਡ ਬਾਲਾ ਸੋਨਮ ਬਾਜਵਾ 1 ਫ਼ਿਲਮ ਤੋਂ ਵਸੂਲਦੀ ਹੈ 3 ਕਰੋੜ, ਜਾਣੋ ਕੁੱਲ ਸੰਪਤੀ
ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੀ ਜਾਨ ਬਹੁਤ ਹੀ ਮੁਸ਼ਕਿਲ ਨਾਲ ਬਚੀ ਹੈ ਅਤੇ ਥੋੜ੍ਹੀ ਜਿਹੀ ਅਣਗਹਿਲੀ ਉਸ ਤੋਂ ਹੁੰਦੀ ਤਾਂ ਅਦਾਕਾਰ ਦਾ ਚਿਹਰਾ ਝੁਲਸ ਸਕਦਾ ਸੀ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਅਦਾਕਾਰ ਨੂੰ ਅੱਗ ਦੀਆਂ ਲਪਟਾਂ ਨੇ ਘੇਰਿਆ ਤਾਂ ਉੱਥੇ ਮੌਜੂਦ ਹੋਰ ਅਦਾਕਾਰ ਵੀ ਉਸ ਦੀ ਮਦਦ ਦੇ ਲਈ ਭੱਜੇ। ਕੁਝ ਪਲਾਂ ਤੱਕ ਤਾਂ ਕਰਣ ਨੂੰ ਇਹੀ ਸਮਝ ਨਹੀਂ ਆਇਆ ਕਿ ਉਸ ਦੇ ਨਾਲ ਆਖਿਰ ਹੋਇਆ ਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।