ਅਦਾਕਾਰ ਗੈਵੀ ਚਾਹਲ ਦੇ ਪੁੱਤਰ ਨੇ ਤੈਰਾਕੀ ''ਚ ਮਾਰੀਆਂ ਮੱਲਾਂ, ਜਿੱਤਿਆ ਇੱਕ ਸਿਲਵਰ ਤੇ ਚਾਰ ਬਰੌਂਜ਼ ਮੈਡਲ

Tuesday, Aug 13, 2024 - 10:22 AM (IST)

ਅਦਾਕਾਰ ਗੈਵੀ ਚਾਹਲ ਦੇ ਪੁੱਤਰ ਨੇ ਤੈਰਾਕੀ ''ਚ ਮਾਰੀਆਂ ਮੱਲਾਂ, ਜਿੱਤਿਆ ਇੱਕ ਸਿਲਵਰ ਤੇ ਚਾਰ ਬਰੌਂਜ਼ ਮੈਡਲ

ਜਲੰਧਰ- ਬਾਲੀਵੁੱਡ ਤੇ ਪਾਲੀਵੁੱਡ ਦੇ ਕਮਾਲ ਦੇ ਅਦਾਕਾਰਾ ਗੈਵੀ ਚਾਹਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਸ ਨੇ ਪੁੱਤਰ ਨਾਲ ਤਸਵੀਰ ਸਾਂਝੀ ਕੀਤੀ ਹੈ।ਅਦਾਕਾਰ ਗੈਵੀ ਚਾਹਲ ਦੇ ਪੁੱਤਰ ਗੁਰਫਤਿਹ ਨੇ ਤੈਰਾਕੀ 'ਚ ਮੱਲਾਂ ਮਾਰੀਆਂ ਹਨ ।

 

 
 
 
 
 
 
 
 
 
 
 
 
 
 
 
 

A post shared by Gavie Chahal (@chahalgavie)

ਅਦਾਕਾਰ ਨੇ ਪੁੱਤਰ ਨੇ ਮਹਾਰਾਸ਼ਟਰ ਸਟੇਟ ਲੈਵਲ 50ਵੀਂ  ਜੂਨੀਅਰ ਅਤੇ 40ਵੇਂ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਇੱਕ ਸਿਲਵਰ ਦਾ ਮੈਡਲ ਜਿੱਤਿਆ ਜਦੋਂਕਿ  ਚਾਰ ਬਰੌਂਜ਼ ਮੈਡਲ ਜਿੱਤੇ ਹਨ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਜਿਉਂ ਹੀ ਗੈਵੀ ਚਾਹਲ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।  

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਪਾਕਿਸਤਾਨੀ ਗਾਇਕਾ Haniya Aslam ਦਾ ਹੋਇਆ ਦਿਹਾਂਤ

ਦੱਸ ਦਈਏ ਗੈਵੀ ਚਾਹਲ 'ਯਾਰਾਂ ਨਾਲ ਬਹਾਰਾਂ', 'ਪਿੰਕੀ ਮੋਗੇ ਵਾਲੀ', 'ਮਹਿੰਦੀ ਵਾਲੇ ਹੱਥ' ਅਤੇ 'ਯਾਰਾਨਾ' ਵਰਗੀਆਂ ਸੁਪਰ ਹਿੱਟ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਜਿਵੇਂ 'ਏਕ ਥਾ ਟਾਈਗਰ' ਵਰਗੀ ਫ਼ਿਲਮਾਂ 'ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News