ਫਿਲਮ ਇੰਡਸਟਰੀ ਤੋਂ ਆਈ ਮੰਗਭਾਗੀ ਖ਼ਬਰ, ਨਹੀਂ ਰਹੇ ਮਸ਼ਹੂਰ ਅਦਾਕਾਰ

Monday, Nov 24, 2025 - 01:40 PM (IST)

ਫਿਲਮ ਇੰਡਸਟਰੀ ਤੋਂ ਆਈ ਮੰਗਭਾਗੀ ਖ਼ਬਰ, ਨਹੀਂ ਰਹੇ ਮਸ਼ਹੂਰ ਅਦਾਕਾਰ

ਐਂਟਰਟੇਨਮੈਂਟ ਡੈਸਕ- ਫਿਲਮ ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ '90 ਡੇਅ ਫਿਆਂਸੀ' ਫੇਮ ਅਦਾਕਾਰ ਚੱਕ ਪੋਥਾਸਟ ਦਾ 64 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕਥਿਤ ਤੌਰ 'ਤੇ ਉਹ ਦਿਮਾਗ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਪੁੱਤਰ ਐਲਿਜ਼ਾਬੈਥ 'ਲਿਬੀ' ਕਾਸਟ੍ਰਾਵੇਟ ਨੇ ਇੰਸਟਾਗ੍ਰਾਮ 'ਤੇ ਇਹ ਖ਼ਬਰ ਸਾਂਝੀ ਕੀਤੀ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਮੌਤ ਤੋਂ ਦੁਖੀ ਹਨ ਅਤੇ ਉਨ੍ਹਾਂ ਨੇ ਨਿੱਜਤਾ ਦੀ ਬੇਨਤੀ ਕੀਤੀ ਹੈ।
ਲਿਬੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਦੋ ਹਫ਼ਤੇ ਪਹਿਲਾਂ ਸਾਡੇ ਪਰਿਵਾਰ 'ਤੇ ਇਕ ਦੁੱਖ ਆਇਆ ਅਤੇ ਅਸੀਂ ਪੂਰੀ ਤਰ੍ਹਾਂ ਟੁੱਟ ਗਏ। ਮੇਰੇ ਪਿਆਰੇ ਪਿਤਾ ਜੀ ਸਾਨੂੰ ਛੱਡ ਗਏ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਤੋਂ ਬਿਨਾਂ ਕਿਵੇਂ ਜੀਣਾ ਹੈ ਅਤੇ ਅੱਗੇ ਵਧਣਾ ਹੈ।" ਉਨ੍ਹਾਂ ਦੀ ਮੌਤ ਨੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਪਹੁੰਚਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਆਪਣੀ ਸੰਵੇਦਨਾ ਪ੍ਰਗਟ ਕਰ ਰਹੇ ਹਨ। ਪੋਥਾਸਟ ਨੇ ਪਹਿਲਾਂ 2017 ਵਿੱਚ ਸਰਜਰੀ ਤੋਂ ਬਾਅਦ ਆਪਣੀ ਕੈਂਸਰ-ਮੁਕਤ ਸਥਿਤੀ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹ ਹੁਣ ਦਿਮਾਗ ਦੇ ਕੈਂਸਰ ਨਾਲ ਆਪਣੀ ਲੜਾਈ ਹਾਰ ਗਏ ਹਨ।
ਚੱਕ ਪੋਥਾਸਟ ਦੀ ਕੈਂਸਰ ਜਰਨੀ
ਇਸ ਦੇ ਨਾਲ ਹੀ ਚੱਕ ਪੋਥਾਸਟ ਦੀ ਕੈਂਸਰ ਜਰਨੀ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇੰਸਟਗ੍ਰਾਮ 'ਤੇ ਆਪਣੀ ਵੀਡੀਓ ਸਾਂਝੀ ਕਰਕੇ 27 ਅਪ੍ਰੈਲ 2022 ਨੂੰ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਦੀ ਕੈਂਸਰ-ਮੁਕਤ ਸਥਿਤੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਉਹ ਸਰਜਰੀ ਤੋਂ ਬਾਅਦ ਅੱਧੇ ਦਹਾਕੇ ਤੱਕ ਕੈਂਸਰ-ਮੁਕਤ ਰਹੇ। ਉਸਨੇ ਲਗਭਗ ਪੰਜ ਸਾਲਾਂ ਬਾਅਦ ਆਪਣੀ ਕੈਂਸਰ ਮੁਕਤ ਸਥਿਤੀ ਦਾ ਐਲਾਨ ਕੀਤਾ। ਪੋਥਾਸਟ ਨੇ ਦੱਸਿਆ ਕਿ ਉਸਦੀ ਕੈਂਸਰ ਸਰਜਰੀ ਲਗਭਗ ਅੱਠ ਘੰਟੇ ਚੱਲੀ।


author

Aarti dhillon

Content Editor

Related News