ਜਬਰ ਜ਼ਨਾਹ ਤੇ ਧੋਖਾਧੜੀ ਮਾਮਲੇ ’ਚ ਪ੍ਰਸਿੱਧ ਅਦਾਕਾਰ ਗ੍ਰਿਫ਼ਤਾਰ

Friday, Oct 06, 2023 - 11:12 AM (IST)

ਜਬਰ ਜ਼ਨਾਹ ਤੇ ਧੋਖਾਧੜੀ ਮਾਮਲੇ ’ਚ ਪ੍ਰਸਿੱਧ ਅਦਾਕਾਰ ਗ੍ਰਿਫ਼ਤਾਰ

ਮੁੰਬਈ (ਬਿਊਰੋ) : ਪ੍ਰਸਿੱਧੀ ਰਿਐਲਿਟੀ ਸ਼ੋਅ ਸਟਾਰ ਅਤੇ ਮਾਡਲ ਸ਼ਿਆਸ ਕਰੀਮ ਨੂੰ ਜਬਰ ਜ਼ਨਾਹ ਅਤੇ ਧੋਖਾਧੜੀ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਯਾਨੀਕਿ ਵੀਰਵਾਰ ਨੂੰ ਸ਼ਿਆਸ ਕਰੀਮ ਦੀ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰੀ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ED ਨੇ ਸ਼ਰਧਾ ਕਪੂਰ ਨੂੰ ਵੀ ਭੇਜਿਆ ਸੰਮਨ, ਅੱਜ ਹੋ ਸਕਦੀ ਹੈ ਪੁੱਛਗਿੱਛ

ਦੱਸ ਦਈਏ ਕਿ ਦੁਬਈ ਤੋਂ ਆਉਂਦਿਆਂ ਹੀ ਸ਼ਿਆਸ ਕਰੀਮ ਨੂੰ ਹਵਾਈ ਅੱਡੇ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਹਿਰਾਸਤ ’ਚ ਲੈ ਲਿਆ। ਉਸ ਖ਼ਿਲਾਫ਼ ਪਹਿਲਾਂ ਹੀ ਲੁੱਕਆਊਟ ਨੋਟਿਸ ਜਾਰੀ ਸੀ। ਉਸ ਦੇ ਜਿਮ ’ਚ ਕੰਮ ਕਰਦੀ ਟਰੇਨਰ ਔਰਤ ਨੇ ਚੰਦੇਰਾ ਪੁਲਸ ਥਾਣੇ ’ਚ ਉਸ ’ਤੇ ਜਬਰ ਜ਼ਨਾਹ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। 

ਇਹ ਖ਼ਬਰ ਵੀ ਪੜ੍ਹੋ - ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਭੇਜੇ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


 


author

sunita

Content Editor

Related News