ਅਦਾਕਾਰ ਅਨੁਪਮ ਖੇਰ ਨੇ ਬੈਂਡ ਵਾਜਿਆਂ ਨਾਲ ਮਨਾਇਆ ਆਪਣੀ ਮਾਂ ਦਾ ਜਨਮਦਿਨ
Thursday, Jun 06, 2024 - 03:39 PM (IST)

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਆਪਣੀ ਮਾਂ ਦੁਲਾਰੀ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਬਹੁਤ ਧਿਆਨ ਰੱਖਦੇ ਹਨ। ਉਹ ਅਕਸਰ ਆਪਣੀ ਮਾਂ ਨਾਲ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਨਜ਼ਰ ਆਉਂਦੇ ਹਨ। ਪਿਛਲੇ ਬੁੱਧਵਾਰ ਅਦਾਕਾਰ ਨੇ ਆਪਣੀ ਮਾਂ ਦਾ ਜਨਮਦਿਨ ਮਨਾਇਆ, ਜਿਸ ਦੀ ਵੀਡੀਓ ਵੀ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ। ਅਦਾਕਾਰ ਨੇ ਆਪਣੀ ਮਾਂ ਦਾ ਜਨਮਦਿਨ ਬਹੁਤ ਹੀ ਖ਼ਾਸ ਤਰੀਕੇ ਨਾਲ ਮਨਾਇਆ, ਜਿਸ ਦੀ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੀ ਹੈ।
le="text-align: justify;">
ਦੱਸ ਦਈਏ ਕਿ ਅਨੁਪਮ ਖੇਰ ਨੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਸਾਡੀ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਹਾਡੀ ਪੂਜਾ ਕਰਦੇ ਹਾਂ, ਤੁਹਾਡਾ ਆਦਰ ਕਰਦੇ ਹਾਂ ਅਤੇ ਤੁਹਾਨੂੰ ਅਸੀਸ ਦਿੰਦੇ ਹਾਂ। ਅੱਜ ਤੁਹਾਡੇ ਖ਼ਾਸ ਦਿਨ 'ਤੇ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਲਾਈਵ ਹੋ ਕੇ ਆਪਣੀ ਮਾਂ ਦਾ ਜਨਮਦਿਨ ਮਨਾਇਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਨੇ ਸਟੂਡੀਓ ਦੇ ਬਾਹਰ ਆਪਣੀ ਮਾਂ ਲਈ ਬੈਂਡ ਦਾ ਪ੍ਰਬੰਧ ਕੀਤਾ ਹੈ। ਦੁਲਾਰੀ ਜਿਵੇਂ ਹੀ ਉੱਥੇ ਪਹੁੰਚੀ, ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਉਹ ਵੀ ਬਹੁਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਅਨੁਪਮ ਖੇਰ ਆਪਣੀ ਮਾਂ ਦਾ ਹੱਥ ਫੜ ਕੇ ਅੰਦਰ ਲੈ ਗਏ। ਆਪਣੇ ਬੇਟੇ ਦੇ ਜਨਮ ਦਿਨ 'ਤੇ ਕੀਤੇ ਸਾਰੇ ਪ੍ਰਬੰਧ ਦੇਖ ਕੇ ਮਾਂ ਦਾ ਮਨ ਖੁਸ਼ ਹੋ ਗਿਆ।