ਬੇਰੁਜ਼ਗਾਰ ਹੋਈ ''ਕਿਉਂਕੀ ਸਾਸ ਭੀ ਕਭੀ ਬਹੂ ਥੀ'' ਦੀ ਇਹ ਅਦਾਕਾਰਾ, ਵੀਡੀਓ ਸ਼ੇਅਰ ਕਰ ਮੰਗ ਰਹੀ ਕੰਮ

Tuesday, May 20, 2025 - 10:37 AM (IST)

ਬੇਰੁਜ਼ਗਾਰ ਹੋਈ ''ਕਿਉਂਕੀ ਸਾਸ ਭੀ ਕਭੀ ਬਹੂ ਥੀ'' ਦੀ ਇਹ ਅਦਾਕਾਰਾ, ਵੀਡੀਓ ਸ਼ੇਅਰ ਕਰ ਮੰਗ ਰਹੀ ਕੰਮ

ਨਵੀਂ ਦਿੱਲੀ (ਏਜੰਸੀ)- "ਜਮਾਈ ਰਾਜਾ" ਅਤੇ "ਕਿਉਂਕੀ ਸਾਸ ਭੀ ਕਭੀ ਬਹੂ ਥੀ" ਲਈ ਜਾਣੀ ਜਾਂਦੀ ਅਦਾਕਾਰਾ ਅਚਿੰਤ ਕੌਰ ਨਵੇਂ ਕੰਮ ਦੇ ਮੌਕਿਆਂ ਦੀ ਤਲਾਸ਼ ਕਰ ਰਹੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। 47 ਸਾਲਾ ਅਦਾਕਾਰਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸਾਂਝਾ ਕੀਤਾ। ਉਨ੍ਹਾਂ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਕਾਰੀ ਅਤੇ ਵੌਇਸ ਆਰਟਿਸਟ ਵਜੋਂ ਸਾਲਾਂ ਦਾ ਤਜਰਬਾ ਹੈ।

ਇਹ ਵੀ ਪੜ੍ਹੋ: ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, 31 ਲੋਕਾਂ ਦੀ ਮੌਤ, ਨਵੀਂ ਐਡਵਾਈਜ਼ਰੀ ਜਾਰੀ

 

 
 
 
 
 
 
 
 
 
 
 
 
 
 
 
 

A post shared by Achint Kaur (@chintzykaur)

ਉਹ ਵੀਡੀਓ ਵਿੱਚ ਇਹ ਕਹਿੰਦੇ ਸੁਣਾਈ ਦੇ ਰਹੀ ਹੈ, "ਸਭ ਨੂੰ ਨਮਸਕਾਰ, ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਇਹ ਦਿਲੋਂ ਲਿਖਿਆ ਗਿਆ ਇੱਕ ਛੋਟਾ ਜਿਹਾ ਨੋਟ ਹੈ... ਮੈਂ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦਿਲਚਸਪ ਨਵੇਂ ਮੌਕਿਆਂ ਦੀ ਤਲਾਸ਼ ਕਰ ਰਹੀ ਹਾਂ। ਚਾਹੇ ਇਹ ਫਿਲਮਾਂ ਹੋਣ, ਛੋਟੀਆਂ ਫਿਲਮਾਂ ਹੋਣ, ਵੈੱਬ ਸੀਰੀਜ਼ ਹੋਣ ਜਾਂ ਸੋਸ਼ਲ ਮੀਡੀਆ ਕੋਲੈਬਰੇਸ਼ਨ, ਮੂਲ ਰੂਪ ਵਿੱਚ ਕੁਝ ਵੀ ਰਚਨਾਤਮਕ ਕੰਮ ਹੋਵੇ, ਮੈਂ ਉਸ ਨੂੰ ਕਰਨ ਲਈ ਤਿਆਰ ਹਾਂ। ਇਸ ਲਈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਾਣਦਾ ਹੈ ਕਿ ਕੌਣ ਕਾਸਟ ਕਰ ਰਿਹਾ ਹੈ ਜਾਂ ਕੋਲੈਬ ਕਰਨ ਲਈ ਤਿਆਰ ਹੈ, ਤਾਂ ਕਿਰਪਾ ਕਰਕੇ ਮੈਨੂੰ ਦੱਸੋ ਕਿਉਂਕਿ ਮੈਂ ਉਨ੍ਹਾਂ ਨਾਲ ਜੁੜਨ ਲਈ ਬਹੁਤ ਉਤਸ਼ਾਹਿਤ ਹਾਂ। ਸੁਣਨ ਅਤੇ ਹਮੇਸ਼ਾ ਤੁਹਾਡੇ ਸਮਰਥਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।"

ਇਹ ਵੀ ਪੜ੍ਹੋ : Alert! ਭਾਰਤ 'ਚ ਵਧਣ ਲੱਗੇ Corona ਦੇ ਮਾਮਲੇ, ਅਦਾਕਾਰਾ ਸ਼ਿਲਪਾ ਸ਼ਿਰੋਡਕਰ ਪਾਈ ਗਈ ਪਾਜ਼ੇਟਿਵ

ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਹੈ, "ਇੱਕ ਅਦਾਕਾਰ ਵਜੋਂ ਜ਼ਿੰਦਗੀ ਉਤਾਰ-ਚੜ੍ਹਾਅ ਨਾਸ ਭਰਿਆ ਹੁੰਦਾ ਹੈ ਅਤੇ ਮੈਂ ਅੱਗੇ ਕੀ ਹੈ, ਇਸ ਲਈ ਤਿਆਰ ਹਾਂ। ਜੇਕਰ ਮੇਰਾ ਕੰਮ ਤੁਹਾਡੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ, ਤਾਂ ਮੈਂ ਸਹਿਯੋਗ ਕਰਨਾ ਪਸੰਦ ਕਰਾਂਗੀ। ਆਓ ਇਕੱਠੇ ਕੁਝ ਦਮਦਾਰ ਬਣਾਈਏ।" ਅਦਾਕਾਰਾ ਨੇ ਆਪਣੇ ਮੈਨੇਜਰਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵੀਡੀਓ 'ਤੇ ਲਿਖਿਆ, "ਨਵੇਂ ਕੰਮ ਦੀ ਭਾਲ ਵਿੱਚ ਹਾਂ।"  ਕੌਰ ਨੇ 1994 ਵਿੱਚ ਟੈਲੀਵਿਜ਼ਨ ਸ਼ੋਅ "ਬਨੇਗੀ ਆਪਣੀ ਬਾਤ" ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅਨੁਪਮ ਖੇਰ ਦੇ ਨਿਰਦੇਸ਼ਨ ਵਿੱਚ ਬਣੀ ਪਹਿਲੀ ਫਿਲਮ "ਓਮ ਜੈ ਜਗਦੀਸ਼" ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ, ਉਹ ਫਿਲਮ 'ਘੁੱਦਾਚੜੀ' ਅਤੇ ਵੈੱਬ ਸੀਰੀਜ਼ 'ਇਲੀਗਲ-ਜਸਟਿਸ', 'ਆਊਟ ਆਫ ਆਰਡਰ' ਵਿੱਚ ਵੀ ਨਜ਼ਰ ਆਈ ਸੀ।

ਇਹ ਵੀ ਪੜ੍ਹੋ: Cannes 2025: ਔਫ ਸ਼ੋਲਡਰ ਬਲਾਊਜ਼, ਬੋਲਡ ਲੁੱਕ, ਵੇਖੋ ਬਨਾਰਸੀ ਸਾੜੀ 'ਚ ਪਾਰੁਲ ਗੁਲਾਟੀ ਦਾ ਸ਼ਾਨਦਾਰ ਲੁੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News