ਮਸ਼ਹੂਰ ਰੈਪਰ ਨੇ ਕੀਤੀ ਖੁਦਕੁਸ਼ੀ, ਇੰਡਸਟਰੀ ''ਚ ਸੋਗ ਦੀ ਲਹਿਰ
Thursday, Feb 13, 2025 - 10:48 AM (IST)
![ਮਸ਼ਹੂਰ ਰੈਪਰ ਨੇ ਕੀਤੀ ਖੁਦਕੁਸ਼ੀ, ਇੰਡਸਟਰੀ ''ਚ ਸੋਗ ਦੀ ਲਹਿਰ](https://static.jagbani.com/multimedia/2025_2image_10_47_218912384rapp1.jpg)
ਮੁੰਬਈ- ਮਸ਼ਹੂਰ ਰੈਪਰ ਅਭਿਨਵ ਸਿੰਘ ਨੇ ਬੈਂਗਲੁਰੂ 'ਚ ਖੁਦਕੁਸ਼ੀ ਕਰ ਲਈ। ਉਹ ਓਡੀਸ਼ਾ ਦਾ ਰਹਿਣ ਵਾਲਾ ਸੀ। ਉਹ ਹੌਲੀ-ਹੌਲੀ ਰੈਪਰਾਂ ਦੀ ਦੁਨੀਆ 'ਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਅਭਿਨਵ ਸਿੰਘ ਦਾ ਦਿਹਾਂਤ ਸੰਗੀਤ ਅਤੇ ਰੈਪ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ।
ਅਭਿਨਵ ਸਿੰਘ ਨੇ ਕਿਉਂ ਕੀਤੀ ਖੁਦਕੁਸ਼ੀ
ਮੀਡੀਆ ਰਿਪੋਰਟਾਂ ਅਨੁਸਾਰ, ਅਭਿਨਵ ਸਿੰਘ ਦੀ ਲਾਸ਼ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰੋਂ ਮਿਲੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਅਜੇ ਤੱਕ ਕਿਸੇ ਸੁਸਾਈਡ ਨੋਟ ਜਾਂ ਹੋਰ ਸੁਰਾਗ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਖਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ
ਪਰਿਵਾਰਕ ਮੈਂਬਰਾਂ ਨੇ ਪਤਨੀ 'ਤੇ ਲਗਾਏ ਇਹ ਦੋਸ਼
ਦੂਜੇ ਪਾਸੇ, ਅਭਿਨਵ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰੈਪਰ ਨੇ ਇਹ ਕਦਮ ਆਪਣੀ ਪਤਨੀ ਨਾਲ ਝਗੜੇ ਕਾਰਨ ਚੁੱਕਿਆ। ਮਰਾਠਾਹੱਲੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੈਪਰ ਸ਼ਹਿਰ ਦੀ ਇੱਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ।ਉਸ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਓਡੀਸ਼ਾ ਭੇਜਿਆ ਗਿਆ। ਪੁਲਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਅਭਿਨਵ ਦੇ ਪਿਤਾ ਬਿਜੈ ਨੰਦਾ ਸਿੰਘ ਨੇ ਸ਼ਿਕਾਇਤ 'ਚ 8 ਤੋਂ 10 ਲੋਕਾਂ ਦੇ ਨਾਮ ਲਏ ਹਨ ਅਤੇ ਸਹੀ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਭਿਨਵ ਆਪਣੇ ਪਿਤਾ ਤੋਂ ਮਾਨਸਿਕ ਤਸੀਹੇ ਝੱਲ ਰਿਹਾ ਹੈ।
ਇਹ ਵੀ ਪੜ੍ਹੋ- ਮੋਨਾਲੀਸਾ ਨੇ ਫ਼ਿਲਮ ਲਈ ਇੰਨੀ ਮੋਟੀ ਰਕਮ
ਅਭਿਨਵ ਸਿੰਘ ਦਾ ਕਰੀਅਰ
ਅਭਿਨਵ ਸਿੰਘ ਨੇ ਓਡੀਸ਼ਾ ਦੇ ਰੈਪ ਭਾਈਚਾਰੇ ਵਿੱਚ ਆਪਣਾ ਇੱਕ ਨਾਮ ਬਣਾਇਆ ਸੀ। ਉਸਦੀਆਂ ਰਚਨਾਵਾਂ ਸਥਾਨਕ ਜੀਵਨ, ਸੰਘਰਸ਼ ਅਤੇ ਸੱਚਾਈ 'ਤੇ ਆਧਾਰਿਤ ਸਨ। ਉਹ ਖਾਸ ਤੌਰ 'ਤੇ ਆਪਣੀਆਂ ਸੱਚੀਆਂ ਕਵਿਤਾਵਾਂ ਲਈ ਜਾਣੇ ਜਾਂਦੇ ਸਨ, ਜੋ ਨੌਜਵਾਨ ਪੀੜ੍ਹੀ ਵਿੱਚ ਬਹੁਤ ਮਸ਼ਹੂਰ ਹੋਈਆਂ।ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8