ਆਰਾਧਿਆ ਦਾ ਜਨਮਦਿਨ ਮਨਾਉਣ ਵਿਦੇਸ਼ ਨਿਕਲੇ ਐਸ਼ਵਰਿਆ-ਅਭਿਸ਼ੇਕ, ਲੋਕਾਂ ਨੇ ਕੀਤਾ ਟਰੋਲ

Monday, Nov 15, 2021 - 12:32 PM (IST)

ਆਰਾਧਿਆ ਦਾ ਜਨਮਦਿਨ ਮਨਾਉਣ ਵਿਦੇਸ਼ ਨਿਕਲੇ ਐਸ਼ਵਰਿਆ-ਅਭਿਸ਼ੇਕ, ਲੋਕਾਂ ਨੇ ਕੀਤਾ ਟਰੋਲ

ਮੁੰਬਈ (ਬਿਊਰੋ)– ਅਭਿਸ਼ੇਕ ਬੱਚਨ ਆਪਣੀ ਪਤਨੀ ਐਸ਼ਵਰਿਆ ਰਾਏ ਤੇ ਧੀ ਅਰਾਧਿਆ ਨਾਲ ਹਾਲੀਡੇ ’ਤੇ ਨਿਕਲ ਚੁੱਕੇ ਹਨ। 16 ਨਵੰਬਰ ਨੂੰ ਅਰਾਧਿਆ ਦਾ ਜਨਮਦਿਨ ਹੈ, ਇਸ ਨੂੰ ਸੈਲੀਬ੍ਰੇਟ ਕਰਨ ਲਈ ਬੱਚਨ ਪਰਿਵਾਰ ਟਰਿੱਪ ’ਤੇ ਨਿਕਲ ਚੁੱਕਾ ਹੈ। ਸ਼ਨੀਵਾਰ ਨੂੰ ਏਅਰਪੋਰਟ ’ਤੇ ਇਹ ਫੈਮਿਲੀ ਸਪਾਟ ਹੋਈ ਤੇ ਇਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ। ਨਾਲ ਹੀ ਅਭਿਸ਼ੇਕ ਨੂੰ ਬਾਪ ਦੀ ਕਮਾਈ ਉਡਾਉਣ ਲਈ ਟਰੋਲ ਕਰਨਾ ਸ਼ੁਰੂ ਹੋ ਗਿਆ।

ਅਭਿਸ਼ੇਕ ਨਾਲ ਅਮਿਤਾਭ ਬੱਚਨ ਤੇ ਜਯਾ ਬੱਚਨ ਨਜ਼ਰ ਨਹੀਂ ਆਏ। ਲੱਗਦਾ ਹੈ ਆਰਾਧਿਆ ਆਪਣਾ 10ਵਾਂ ਜਨਮਦਿਨ ਦਾਦਾ-ਦਾਦੀ ਦੇ ਬਿਨਾਂ ਹੀ ਮਨਾਉਣ ਵਾਲੀ ਹੈ। ਵੈਸੇ ਇਸ ਗੱਲ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਸੈਲੀਬ੍ਰੇਸ਼ਨ ਲਈ ਤਿੰਨੇ ਕਿਥੇ ਗਏ ਹਨ। ਹਾਲਾਂਕਿ ਹਰ ਵਾਰ ਦੀ ਤਰ੍ਹਾਂ ਟਰੋਲ ਹੋਣ ਦਾ ਸਿਲਸਿਲਾ ਇਸ ਵਾਰ ਵੀ ਜਾਰੀ ਰਿਹਾ।

ਇਹ ਖ਼ਬਰ ਵੀ ਪੜ੍ਹੋ : ਪ੍ਰਤੀਕ ਸਹਿਜਪਾਲ ’ਤੇ ਫੁੱਟਿਆ ਸਲਮਾਨ ਖ਼ਾਨ ਦਾ ਗੁੱਸਾ, ਵੀਡੀਓ ਹੋਈ ਵਾਇਰਲ

ਬੱਚਨ ਪਰਿਵਾਰ ਜਦੋਂ ਵੀ ਏਅਰਪੋਰਟ ’ਤੇ ਨਜ਼ਰ ਆਉਂਦਾ ਹੈ ਤਾਂ ਟਰੋਲਸ ਦੇ ਨਿਸ਼ਾਨੇ ’ਤੇ ਆ ਹੀ ਜਾਂਦਾ ਹੈ, ਇਸ ਵਾਰ ਵੀ ਇਹੀ ਹੋਇਆ। ਲੋਕਾਂ ਨੂੰ ਇਸ ਪਰਿਵਾਰ ਦੀਆਂ ਕਾਫੀ ਗੱਲਾਂ ਰੜਕ ਜਾਂਦੀਆਂ ਹਨ। ਮਸਲੇ ਦੇ ਤੌਰ ’ਤੇ ਐਸ਼ਵਰਿਆ ਰਾਏ ਦਾ ਹਮੇਸ਼ਾ ਕਾਲੇ ਕੱਪੜੇ ਪਹਿਨਣਾ। ਸੋਸ਼ਲ ਮੀਡੀਆ ’ਤੇ ਯੂਜ਼ਰਸ ਪੁੱਛਣ ਲੱਗੇ ਕਿ ਕੀ ਮਿਸੇਜ਼ ਬੱਚਨ ਪ੍ਰੈਗਨੈਂਟ ਹਨ?

ਉਥੇ ਕੁਝ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਅਭਿਸ਼ੇਕ-ਐਸ਼ਵਰਿਆ ਆਪਣੀ ਧੀ ਅਰਾਧਿਆ ਨੂੰ ਲੈ ਕੇ ਇੰਨੇ ਪ੍ਰੋਟੈਕਟਿਵ ਕਿਉਂ ਹਨ? ਦੋਵੇਂ ਜਦੋਂ ਵੀ ਪਬਲਿਕ ’ਚ ਨਜ਼ਰ ਆਉਂਦੇ ਹਨ ਤਾਂ ਐਸ਼ਵਰਿਆ ਉਨ੍ਹਾਂ ਦਾ ਹੱਥ ਫੜੇ ਹੁੰਦੀ ਹੈ ਤੇ ਅਭਿਸ਼ੇਕ ਉਨ੍ਹਾਂ ਨੂੰ ਮੀਡੀਆ ਦੇ ਕੈਮਰਿਆਂ ਤੋਂ ਬਚਾਉਂਦੇ ਦਿਖਾਈ ਦਿੰਦੇ ਹਨ। ਪਹਿਲੇ ਵੀ ਕੁਝ ਲੋਕ ਐਸ਼ਵਰਿਆ ’ਤੇ ਓਵਰਪ੍ਰੋਟੈਕਟਿਵ ਮਾਂ ਹੋਣ ਦਾ ਠੱਪਾ ਲਾ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਹੱਦ ਤਾਂ ਉਦੋਂ ਹੋ ਗਈ, ਜਦੋਂ ਇਕ ਯੂਜ਼ਰ ਨੇ ਅਭਿਸ਼ੇਕ ਨੂੰ ਤਾਅਨਾ ਮਾਰਿਆ ਕਿ ਇਸ ਉਮਰ ’ਚ ਵੀ ਬਾਪ ਤੁਹਾਡਾ ਮਿਹਨਤ ਕਰਕੇ ਕਮਾ ਰਿਹਾ ਹੈ ਤੇ ਤੁਸੀਂ ਲੋਕ ਉਡਾ ਰਹੇ ਹੋ। ਉਂਝ ਅਭਿਸ਼ੇਕ ਨੂੰ ਸੋਸ਼ਲ ਮੀਡੀਆ ’ਤੇ ਅਜਿਹੇ ਤਾਅਨੇ ਮਿਲਦੇ ਰਹਿੰਦੇ ਹਨ ਤੇ ਜੂਨੀਅਰ ਬੀ ਇਨ੍ਹਾਂ ਦਾ ਮੂੰਹ ਤੋੜ ਜਵਾਬ ਵੀ ਦਿੰਦੇ ਹਨ। ਅਮਿਤਾਭ ਬੱਚਨ ਅੱਜਕਲ ਕੇ. ਬੀ. ਸੀ. ’ਚ ਨਜ਼ਰ ਆ ਰਹੇ ਹਨ। ਉਥੇ ਐਸ਼ਵਰਿਆ ਜਲਦ ਹੀ ਸਾਊਥ ਦੀ ਇਕ ਫ਼ਿਲਮ ’ਚ ਦਿਖਾਈ ਦੇਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News