ਸਨਾ ਖ਼ਾਨ ਅਤੇ ਆਮਿਰ ਮੀਰ ਦਾ ਰੋਮਾਂਟਿਕ ਗੀਤ ''ਚੰਨ ਮਾਹੀ ਆਜਾ'' ਹੋਇਆ ਰਿਲੀਜ਼ (ਵੀਡੀਓ)
Tuesday, Oct 12, 2021 - 04:49 PM (IST)
ਮੁੰਬਈ (ਬਿਊਰੋ) - ਬਹੁਤ ਘੱਟ ਸਮੇਂ 'ਚ ਬਾਨ ਬਰੋਸ ਰਿਕਾਰਡਸ ਅਤੇ ਅਭਿਸ਼ੇਕ ਅਤੇ ਸਿਧਾਰਥ ਨਿਗਮ ਦੁਆਰਾ ਲਾਂਚ ਸੰਗੀਤ ਲੇਬਲ ਨੇ ਆਪਣੇ ਆਪ ਨੂੰ ਇਕ ਅਜਿਹੇ ਮੰਚ ਦੇ ਰੂਪ 'ਚ ਸਥਾਪਤ ਕੀਤਾ ਹੈ, ਜੋ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਮੌਕੇ ਪ੍ਰਦਾਨ ਕਰਦਾ ਹੈ। ਰਵਨੀਤ ਸਿੰਘ ਅਤੇ ਸਿਧਾਰਥ ਨਿਗਮ ਦੇ 'ਅਟੈਚਮੈਂਟ' ਅਤੇ ਕ੍ਰਿਸ਼ ਪਾਠਕ ਅਤੇ ਸ਼ਿਵਾਨੀ ਸਿੰਘ ਅਭਿਨੀਤ 'ਜਿਊਂ ਕੈਸੇ' ਜਿਹੇ ਸੁਪਰਹਿਟ ਸਿੰਗਲਸ ਦਾ ਕ੍ਰੈਡਿਟ ਇਸ ਲੇਬਲ ਨੂੰ ਜਾਂਦਾ ਹੈ।
ਹੁਣ ਲੇਬਲ ਨੇ 'ਚੰਨ ਮਾਹੀ ਆਜਾ' ਨਵਾਂ ਗੀਤ ਜਾਰੀ ਕੀਤਾ ਹੈ। ਇਸ ਰੋਮਾਂਟਿਕ ਗਾਣੇ ਨੂੰ ਆਮਿਰ ਮੀਰ ਨੇ ਆਵਾਜ਼ ਦਿੱਤੀ ਹੈ, ਜੋ ਸਨਾ ਖ਼ਾਨ ਨਾਲ ਗਾਣੇ 'ਚ ਨਜ਼ਰ ਵੀ ਆਏ।
ਇਥੇ ਵੇਖੋ ਗੀਤ ਦਾ ਵੀਡੀਓ-
ਆਮਿਰ ਮੀਰ ਕਹਿੰਦੇ ਹਨ, ''ਚੰਨ ਮਾਹੀ ਆਜਾ ਨੂੰ ਬਹੁਤ ਪਿਆਰ ਨਾਲ ਬਣਾਇਆ ਗਿਆ ਹੈ ਅਤੇ ਉਮੀਦ ਹੈ ਕਿ ਦਰਸਕਾਂ ਦੇ ਦਿਲਾਂ ਨੂੰ ਛੂਹ ਜਾਵੇਗਾ। ਟ੍ਰੈਕ ਰਿਕਾਰਡ ਕਰਦੇ ਸਮੇਂ ਇਕ-ਇਕ ਸ਼ਬਦ ਨੂੰ ਬਹੁਤ ਹੀ ਭਾਵ ਨਾਲ ਗਾਇਆ ਹੈ। ਇਹ ਇਕ ਰੋਮਾਂਟਿਕ ਟਰੈਕ ਹੈ, ਜੋ ਬਹੁਤ ਹੀ ਰੂਹਾਨੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਗਾਣਾ ਬਾਨ ਬਰੋਸ ਰਿਕਾਰਡਸ 'ਤੇ ਰਿਲੀਜ਼ ਹੋ ਗਿਆ ਹੈ।''