ਵਿਆਹ ਮਗਰੋਂ ਸਿਗਰੇਟ ਪੀਂਦੀ ਨਜ਼ਰ ਆਈ ਆਮਿਰ ਖ਼ਾਨ ਦੀ ਧੀ ਇਰਾ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

Tuesday, Jan 16, 2024 - 03:41 PM (IST)

ਵਿਆਹ ਮਗਰੋਂ ਸਿਗਰੇਟ ਪੀਂਦੀ ਨਜ਼ਰ ਆਈ ਆਮਿਰ ਖ਼ਾਨ ਦੀ ਧੀ ਇਰਾ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੇ 3 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਨੁਪੁਰ ਸ਼ਿਖਾਰੇ ਨਾਲ ਵਿਆਹ ਕਰਵਾਇਆ, ਜਿਸ ਤੋਂ ਬਾਅਦ ਉਦੈਪੁਰ ’ਚ ਇਕ ਡੈਸਟੀਨੇਸ਼ਨ ਵੈਡਿੰਗ ਤੇ ਮੁੰਬਈ ’ਚ ਇਕ ਸ਼ਾਨਦਾਰ ਰਿਸੈਪਸ਼ਨ ਰੱਖੀ ਗਈ। ਹੁਣ ਇਰਾ ਨੇ ਆਪਣੇ ਪਤੀ ਨੁਪੁਰ ਸ਼ਿਖਾਰੇ, ਪਰਿਵਾਰ ਤੇ ਦੋਸਤਾਂ ਨਾਲ ਖ਼ੁਸ਼ੀ ਦੇ ਪਲ ਸਾਂਝੇ ਕਰਦਿਆਂ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਦੀ ਝਲਕ ਦਿੱਤੀ ਹੈ। ਇਰਾ ਨੇ ਕਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਪਰ ਲੋਕਾਂ ਨੂੰ ਉਸ ਦੀ ਆਖਰੀ ਤਸਵੀਰ ਪਸੰਦ ਨਹੀਂ ਆਈ, ਜਿਸ ਕਾਰਨ ਉਹ ਟਰੋਲ ਹੋ ਗਈ। ਦਰਅਸਲ ਇਸ ਤਸਵੀਰ ਦੇ ਜ਼ਰੀਏ ਉਸ ਨੇ ਇਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ

PunjabKesari

ਇਰਾ ਵਲੋਂ ਸ਼ੇਅਰ ਕੀਤੀ ਗਈ ਇਕ ਤਸਵੀਰ ’ਚ ਉਹ ਸਿਗਰੇਟ ਪੀਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਇਰਾ ਨੂੰ ਇਕ ਦੋਸਤ ਨਾਲ ਆਰਾਮ ਕਰਦਿਆਂ ਤੇ ਅੱਖਾਂ ’ਤੇ ਮਾਸਕ ਪਹਿਨੇ ਦੇਖਿਆ ਜਾ ਸਕਦਾ ਹੈ। ਹੋਰ ਤਸਵੀਰਾਂ ’ਚ ਉਸ ਨੇ ਆਪਣੀ ਮਾਂ ਰੀਨਾ ਦੱਤਾ ਨਾਲ ਪੋਜ਼ ਦਿੱਤੇ ਤੇ ਆਪਣੇ ਪਤੀ ਨੁਪੁਰ ਸ਼ਿਖਾਰੇ ਨਾਲ ਮਸਤੀ ਕਰਦੀ ਵੀ ਨਜ਼ਰ ਆਈ। ਸਿਗਰੇਟ ਦੇ ਨਾਲ ਇਰਾ ਦੀ ਇਕ ਤਸਵੀਰ ਵੀ ਹੈ, ਜੋ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ।

PunjabKesari

ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਇਹ ਫੋਟੋ ਚੰਗੀ ਨਹੀਂ ਹੈ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਆਮਿਰ ਖ਼ਾਨ ਦੀ ਧੀ ਹੋਣ ਦੇ ਨਾਤੇ ਤੁਹਾਨੂੰ ਅਜਿਹੀ ਤਸਵੀਰ ਸ਼ੇਅਰ ਕਰਕੇ ਸਿਗਰੇਟ ਦਾ ਪ੍ਰਚਾਰ ਕਰਨਾ ਚਾਹੀਦਾ ਹੈ।’’ ਇਕ ਨੇ ਲਿਖਿਆ, ‘‘ਲੋਕ ਤੁਹਾਡੀਆਂ ਚੰਗੀਆਂ ਆਦਤਾਂ ਲਈ ਤੁਹਾਨੂੰ ਫਾਲੋਅ ਕਰਦੇ ਹਨ ਤੇ ਤੁਸੀਂ ਹੀ ਆਪਣੀ ਛਵੀ ਖ਼ਰਾਬ ਕਰ ਰਹੇ ਹੋ।’’ ਕਈ ਯੂਜ਼ਰਸ ਨੂੰ ਇਹ ਕਹਿੰਦਿਆਂ ਦੇਖਿਆ ਗਿਆ ਕਿ ਉਨ੍ਹਾਂ ਨੂੰ ਨਸ਼ਾ ਤੇ ਸਿਗਰੇਟ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ।

PunjabKesari

ਦਰਅਸਲ ਇਰਾ ਖ਼ਾਨ ਤੇ ਨੁਪੁਰ ਸ਼ਿਖਾਰੇ ਦੇ ਵਿਆਹ ਦਾ ਜਸ਼ਨ ਇਸ ਹਫ਼ਤੇ ਉਦੈਪੁਰ ’ਚ ਹੋਇਆ ਸੀ। ਵਿਆਹ ਸਮਾਗਮਾਂ ’ਚ ਮਹਿੰਦੀ, ਸੰਗੀਤ ਸਮਾਰੋਹ, ਫੁੱਟਬਾਲ ਮੈਚ ਤੇ ਪਜਾਮਾ ਪਾਰਟੀ ਸ਼ਾਮਲ ਸੀ। ਜੋੜੇ ਨੇ 3 ਜਨਵਰੀ ਨੂੰ ਕੋਰਟ ਮੈਰਿਜ ਕੀਤੀ ਸੀ। ਇਸ ਦੇ ਨਾਲ ਹੀ 10 ਜਨਵਰੀ ਨੂੰ ਉਦੈਪੁਰ ’ਚ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ’ਚ ਇਕ-ਦੂਜੇ ਨੂੰ ਮੁੰਦਰੀਆਂ ਪਾਈਆਂ ਤੇ ਸੱਤ ਫੇਰੇ ਲਏ।

PunjabKesari

ਜੋੜੇ ਨੇ 13 ਜਨਵਰੀ ਨੂੰ ਮੁੰਬਈ ’ਚ ਇਕ ਸਟਾਰ-ਸਟੱਡਿਡ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਵੀ ਕੀਤੀ ਸੀ ਤੇ ਇਰਾ ਤੇ ਨੁਪੁਰ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਹਾਜ਼ਰ ਸਨ। ਵਿਆਹ ਤੋਂ ਬਾਅਦ ਨੁਪੁਰ ਨੇ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਇਸ ਦੇ ਨਾਲ ਹੀ ਹੁਣ ਇਰਾ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News