‘ਲਾਪਤਾ ਲੇਡੀਜ਼’ ਦੀ ਸਕ੍ਰੀਨਿੰਗ ਤੋਂ ਪਹਿਲਾਂ ਸੁਪਰੀਮ ਕੋਰਟ ਪੁੱਜੇ ਆਮਿਰ ਖਾਨ, ਚੀਫ ਜਸਟਿਸ ਨੇ ਕੀਤਾ ਸਵਾਗਤ

Saturday, Aug 10, 2024 - 09:09 AM (IST)

‘ਲਾਪਤਾ ਲੇਡੀਜ਼’ ਦੀ ਸਕ੍ਰੀਨਿੰਗ ਤੋਂ ਪਹਿਲਾਂ ਸੁਪਰੀਮ ਕੋਰਟ ਪੁੱਜੇ ਆਮਿਰ ਖਾਨ, ਚੀਫ ਜਸਟਿਸ ਨੇ ਕੀਤਾ ਸਵਾਗਤ

ਨਵੀਂ ਦਿੱਲੀ-ਬਾਲੀਵੁੱਡ ਅਦਾਕਾਰ ਆਮਿਰ ਖਾਨ ਫਿਲਮ ‘ਲਾਪਤਾ ਲੇਡੀਜ਼’ ਦੀ ਜੱਜਾਂ ਲਈ ਸਕ੍ਰੀਨਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਪੁੱਜੇ ਅਤੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਚੀਫ ਜਸਟਿਸ ਨੇ ਕਿਹਾ ਕਿ ਮੈਂ ਅਦਾਲਤ ’ਚ ਭਾਜੜ ਨਹੀਂ ਚਾਹੁੰਦਾ ਪਰ ਅਸੀਂ ਆਮਿਰ ਖਾਨ ਦਾ ਸਵਾਗਤ ਕਰਦੇ ਹਾਂ, ਜੋ ਫਿਲਮ ਦੀ ਸਕ੍ਰੀਨਿੰਗ ਲਈ ਇੱਥੇ ਆਏ ਹਨ। ਨਿਰਦੇਸ਼ਕ ਕਿਰਨ ਰਾਓ ਵੀ ਛੇਤੀ ਹੀ ਸਾਡੇ ਨਾਲ ਸ਼ਾਮਲ ਹੋਣਗੇ।”
ਇਹ ਫਿਲਮ ਪੇਂਡੂ ਭਾਰਤ ਦੀਆਂ ਦੋ ਲਾੜੀਆਂ ਦੀ ਦਿਲ ਛੂਹਣ ਵਾਲੀ ਕਹਾਣੀ ਹੈ, ਜਿਨ੍ਹਾਂ ਦੀ ਟ੍ਰੇਨ ’ਚ ਯਾਤਰਾ ਦੌਰਾਨ ਗਲਤੀ ਨਾਲ ਅਦਲਾ-ਬਦਲੀ ਹੋ ਜਾਂਦੀ ਹੈ। ਇਸ ਦਾ ਨਿਰਮਾਣ ਰਾਓ ਦੇ ਬੈਨਰ ‘ਕਿੰਡਲਿੰਗ ਪ੍ਰੋਡਕਸ਼ਨਸ ਅਤੇ ਖਾਨ ਦੇ ਬੈਨਰ ‘ਆਮਿਰ ਖਾਨ ਪ੍ਰੋਡਕਸ਼ਨਸ ਨੇ ਕੀਤਾ ਹੈ। ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਜੱਜਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਰਜਿਸਟਰੀ ਦੇ ਅਧਿਕਾਰੀਆਂ ਲਈ ਇਹ ਫਿਲਮ ਪ੍ਰਦਰਸ਼ਿਤ ਕੀਤੀ ਜਾਵੇਗੀ।


author

Aarti dhillon

Content Editor

Related News