ਹਿਨਾ ਖ਼ਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਕੈਂਸਰ ਦੇ ਇਲਾਜ ਦੌਰਾਨ ਵਰਤ ਰਹੀ ਇਹ ਦੇਸੀ ਨੁਸਖੇ

Thursday, Oct 17, 2024 - 02:16 PM (IST)

ਹਿਨਾ ਖ਼ਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਕੈਂਸਰ ਦੇ ਇਲਾਜ ਦੌਰਾਨ ਵਰਤ ਰਹੀ ਇਹ ਦੇਸੀ ਨੁਸਖੇ

ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਕੰਮ ਨੂੰ ਵੀ ਪੂਰਾ ਸਮਾਂ ਦੇ ਰਹੀ ਹੈ। ਬੀਤੇ ਦਿਨੀਂ ਹਿਨਾ ਖ਼ਾਨ ਨੇ ਫੈਨਜ਼ ਨਾਲ ਆਪਣੀ ਸਿਹਤ ਬਾਰੇ ਅਪਡੇਟ ਸਾਂਝਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

PunjabKesari

ਹਿਨਾ ਖ਼ਾਨ ਨੇ ਆਪਣੀ ਪੋਸਟ 'ਚ ਲਿਖਿਆ, ''ਮੇਰੀ ਸਿਹਤ ਦਾ ਧਿਆਨ ਰੱਖਣਾ ਸਿਰਫ ਇੱਕ ਪੜ੍ਹਾਅ ਨਹੀਂ ਹੈ। ਇਹ ਜ਼ਿੰਦਗੀ ਜਿਊਣ ਦਾ ਇੱਕ ਤਰੀਕਾ ਹੈ। ਇੱਥੋਂ ਤੱਕ ਕਿ ਜਦੋਂ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਸਕਾਰਾਤਮਕ ਰਹਿਣ ਲਈ ਅਤੇ ਅੱਗੇ ਵੱਧਦੇ ਰਹਿਣ ਲਈ ਆਪਣੇ ਆਪ ਨੂੰ ਦੇਣਦਾਰ ਹਾਂ ਕਿਉਂਕਿ ਸਾਡੇ ਸਰੀਰ ਦੀ ਦੇਖਭਾਲ ਕਰਨਾ ਹਰ ਚੀਜ਼ ਦੀ ਬੁਨਿਆਦ ਹੈ। ਮੈਂ ਆਪਣੀ ਰੁਟੀਨ ਦੀ ਖੁਰਾਕ ‘ਚ ਕੁਝ ਜੜ੍ਹੀ ਬੂਟੀਆਂ ਨੂੰ ਸ਼ਾਮਲ ਕੀਤਾ ਹੈ, ਜੋ ਮੈਨੂੰ ਨਵੀਂ ਤਾਜ਼ਗੀ ਤੇ ਸ਼ਕਤੀ ਪ੍ਰਦਾਨ ਕਰਦੀਆਂ ਹਨ।'' ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਇਸ ਪੋਸਟ 'ਚ ਅਦਾਕਾਰਾ ਨੇ ਸਾਂਝਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਟੀਵੀ ਅਦਾਕਾਰਾ ਕੀਤੀ ਸੀ। ਉਨ੍ਹਾਂ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਟੀਵੀ ਸੀਰੀਅਲ ‘ਚ ਅਕਸ਼ਰਾ ਨਾਂ ਦੇ ਕਿਰਦਾਰ ਦੇ ਨਾਲ ਹਿਨਾ ਖ਼ਾਨ ਨੇ ਖੂਬ ਸੁਰਖੀਆਂ ਵਟੋਰੀਆਂ ਸਨ। ਇਸ ਤੋਂ ਇਲਾਵਾ ਅਦਾਕਾਰਾ ਹਾਲ ਹੀ ‘ਚ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਗਿੱਪੀ ਗਰੇਵਾਲ ਦੇ ਨਾਲ ਦਿਖਾਈ ਦਿੱਤੀ ਸੀ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News