ਇਸ ਪੰਜਾਬੀ ਫ਼ਿਲਮ ਨੇ ਵਧਾਇਆ ਪੰਜਾਬੀਆਂ ਦਾ ਮਾਣ, ਹਾਸਲ ਕੀਤਾ ਰਾਸ਼ਟਰੀ ਫ਼ਿਲਮ ਪੁਰਸਕਾਰ

Friday, Aug 16, 2024 - 04:45 PM (IST)

ਇਸ ਪੰਜਾਬੀ ਫ਼ਿਲਮ ਨੇ ਵਧਾਇਆ ਪੰਜਾਬੀਆਂ ਦਾ ਮਾਣ, ਹਾਸਲ ਕੀਤਾ ਰਾਸ਼ਟਰੀ ਫ਼ਿਲਮ ਪੁਰਸਕਾਰ

ਜਲੰਧਰ (ਬਿਊਰੋ) : ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰਾਂ 'ਚੋਂ ਇੱਕ 70ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਸ਼ੁੱਕਰਵਾਰ (16 ਅਗਸਤ) ਨੂੰ ਐਲਾਨ ਕੀਤਾ ਗਿਆ। ਇਸ 'ਚ 2022 'ਚ ਰਿਲੀਜ਼ ਹੋਈਆਂ ਫ਼ਿਲਮਾਂ ਲਈ ਪੁਰਸਕਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਰਿਸ਼ਭ ਸ਼ੈੱਟੀ ਕੰਨੜ ਫ਼ਿਲਮ 'ਕਾਂਤਾਰਾ' ਲਈ ਸਰਵੋਤਮ ਅਦਾਕਾਰ ਦੀ ਸ਼੍ਰੇਣੀ 'ਚ ਜੇਤੂ ਰਹੇ।

ਜੇਕਰ ਹਿੰਦੀ ਸਿਨੇਮਾ ਦੀ ਗੱਲ ਕਰੀਏ ਤਾਂ ਮਨੋਜ ਬਾਜਪਾਈ ਨੇ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਅਤੇ 'ਗੁਲਮੋਹਰ' ਲਈ ਖਾਸ ਪਛਾਣ ਬਣਾਈ। ਇਸ ਦੇ ਨਾਲ ਹੀ 'ਗੁਲਮੋਹਰ' ਨੂੰ ਸਰਵੋਤਮ ਹਿੰਦੀ ਫ਼ਿਲਮ ਐਲਾਨਿਆ ਗਿਆ। ਇਹ ਫ਼ਿਲਮ 2022 'ਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਸੀ। ਫ਼ਿਲਮ 'ਚ ਸ਼ਰਮੀਲਾ ਟੈਗੋਰ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਜੇਕਰ ਸਰਵੋਤਮ ਪੰਜਾਬੀ ਫ਼ਿਲਮ ਬਾਰੇ ਗੱਲ ਕਰੀਏ ਤਾਂ ਸਰਵੋਤਮ ਪੰਜਾਬੀ ਫ਼ਿਲਮ ਦਾ ਪੁਰਸਕਾਰ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਪੰਜਾਬੀ ਫ਼ਿਲਮ 'ਬਾਗ਼ੀ ਦੀ ਧੀ' ਨੇ ਹਾਸਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਵਿਚਾਲੇ ਆਯੁਸ਼ਮਾਨ ਖੁਰਾਨਾ ਨੇ ਲਿਖੀ ਕਵਿਤਾ, ਇਮੋਸ਼ਨਲ ਕਰ ਦੇਣਗੇ ਬੋਲ

ਤੁਹਾਡੇ 'ਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਯਾਮੀ ਗੌਤਮ ਦੇ ਪਿਤਾ ਮੁਕੇਸ਼ ਗੌਤਮ ਹੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ। 2022 'ਚ ਰਿਲੀਜ਼ ਹੋਈ ਇਹ ਫ਼ਿਲਮ ਬਾਗ਼ੀਆਂ ਦੇ ਸੰਘਰਸ਼ 'ਤੇ ਆਧਾਰਿਤ ਹੈ। 'ਪੀਟੀਸੀ ਮੋਸ਼ਨ ਪਿਕਚਰਜ਼' ਨੇ ਇਸ ਫ਼ਿਲਮ ਨੂੰ ਪੇਸ਼ ਕੀਤਾ ਹੈ। ਜੇਕਰ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਵਕਾਰ ਸ਼ੇਖ, ਨਰਜੀਤ ਸਿੰਘ, ਹਰਵਿੰਦਰ ਸਿੰਘ, ਵਿਕਰਮ ਚੌਹਾਨ, ਖੁਸ਼ਵਿੰਦਰ ਸਿੰਘ ਸੋਢੀ, ਦਿਲਰਾਜ ਉਦੈ, ਰਜਿੰਦਰ ਕੌਰ, ਗੁਰਪ੍ਰੀਤ ਭੰਗੂ, ਡਾ. ਆਰਪੀ ਸਿੰਘ, ਗੈਰੀ ਜੌਹਨ ਵਰਗੇ ਸ਼ਾਨਦਾਰ ਕਲਾਕਾਰਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News