ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਬਾਲਕਨੀ 'ਚੋਂ ਡਿੱਗਣ ਨਾਲ ਮਸ਼ਹੂਰ ਅਦਾਕਾਰਾ ਦੀ ਮੌਤ

Friday, Jan 31, 2025 - 11:50 AM (IST)

ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਬਾਲਕਨੀ 'ਚੋਂ ਡਿੱਗਣ ਨਾਲ ਮਸ਼ਹੂਰ ਅਦਾਕਾਰਾ ਦੀ ਮੌਤ

ਐਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਬੁਰੀ ਖ਼ਬਰ ਹੈ ਕਿ ਅਡਲਟ ਸਟਾਰ Anna Beatriz Pereira Alves ਦਾ 27 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਅਦਾਕਾਰਾ ਨੂੰ ਆਨਲਾਈਨ ਅੰਨਾ ਪੋਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਦਾਕਾਰਾ ਦੀ ਮੌਤ ਹੋਟਲ ਦੇ ਕਮਰੇ ਦੀ ਬਾਲਕਨੀ ਤੋਂ ਡਿੱਗਣ ਕਾਰਨ ਹੋਈ ਜਿੱਥੇ ਉਹ ਕਥਿਤ ਤੌਰ 'ਤੇ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਹੁਣ ਬ੍ਰਾਜ਼ੀਲ ਦੀ ਪੁਲਸ ਨੇ ਸਟਾਰ ਦੀ ਰਹੱਸਮਈ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕ੍ਰਿਕਟਰ ਮੁਹੰਮਦ ਸਿਰਾਜ ਇਸ ਅਦਾਕਾਰਾ ਨੂੰ ਕਰ ਰਹੇ ਹਨ ਡੇਟ, ਖੁੱਲ੍ਹਿਆ ਭੇਤ

ਕਿਵੇਂ ਹੋਈ ਮੌਤ
ਇਕ ਰਿਪੋਰਟ ਦੇ ਅਨੁਸਾਰ, 27 ਸਾਲਾ ਅਦਾਕਾਰਾ ਦੋ ਪੁਰਸ਼ ਸਿਤਾਰਿਆਂ ਨਾਲ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਭਾਵੇਂ ਕੰਮ ਪੂਰਾ ਹੋ ਗਿਆ ਸੀ ਪਰ ਉਹ ਅਚਾਨਕ ਹੋਟਲ ਦੇ ਕਮਰੇ ਦੀ ਬਾਲਕਨੀ ਤੋਂ ਡਿੱਗ ਪਈ ਅਤੇ ਉਸ ਦੀ ਮੌਤ ਹੋ ਗਈ। ਬ੍ਰਾਜ਼ੀਲੀਅਨ ਪੁਲਸ ਨੇ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਦੋਵਾਂ ਪੁਰਸ਼ ਸਿਤਾਰਿਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਅਦਾਕਾਰਾ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਦੋਵਾਂ ਸਿਤਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜਾਂਚ ਜਾਰੀ 
ਇਕ ਰਿਪੋਰਟ ਮੁਤਾਬਕ ਬੈਕਸਾਡਾ ਫਲੂਮਿਨੈਂਸ ਕਤਲ ਯੂਨਿਟ ਦੇ ਬੁਲਾਰੇ ਨੇ ਸਥਾਨਕ ਪ੍ਰੈਸ ਨੂੰ ਦੱਸਿਆ, “ਅਸੀਂ ਕੀ ਹੋਇਆ ਇਸ ਨੂੰ ਸਪੱਸ਼ਟ ਕਰਨ ਲਈ ਪੂਰੀ ਜਾਂਚ ਕਰ ਰਹੇ ਹਾਂ। ਇਹ ਇੱਕ ਗੁੰਝਲਦਾਰ ਮਾਮਲਾ ਹੈ ਅਤੇ ਅਸੀਂ ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕਰਦੇ, ਭਾਵੇਂ ਇਹ ਹਾਦਸਾ ਹੋਵੇ ਜਾਂ ਸੰਭਾਵੀ ਅਪਰਾਧ। ਇਹ ਵੀ ਕਿਹਾ ਗਿਆ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਸ ਦੀ ਸਜ਼ਾ ਭੁਗਤਣੀ ਪਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Priyanka

Content Editor

Related News