33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ ''ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ

Wednesday, Feb 11, 2026 - 10:38 AM (IST)

33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ ''ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਸਭ ਤੋਂ ਚਰਚਿਤ ਅਤੇ ਘੱਟ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣ ਵਾਲੀ ਅਦਾਕਾਰਾ ਦਿਵਿਆ ਭਾਰਤੀ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ। ਹਾਲ ਹੀ ਵਿੱਚ, ਦਿਵਿਆ ਦੇ ਕਰੀਬੀ ਦੋਸਤ ਅਤੇ ਮਸ਼ਹੂਰ ਅਦਾਕਾਰ ਮਾਸਟਰ ਰਾਜੂ ਨੇ ਉਸ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ, ਜਿਸ ਨੇ ਇੱਕ ਵਾਰ ਫਿਰ ਸਭ ਨੂੰ ਭਾਵੁਕ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ : 'ਤੇਰੇ ਦਿਨ ਥੋੜ੍ਹੇ ਰਹਿ ਗਏ...'; ਮਸ਼ਹੂਰ ਪੰਜਾਬੀ ਗਾਇਕ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

"ਰਿਸ਼ਤਿਆਂ ਵਿੱਚ ਖੁਸ਼ ਨਹੀਂ ਸੀ ਦਿਵਿਆ"

ਇੱਕ ਇੰਟਰਵਿਊ ਦੌਰਾਨ ਮਾਸਟਰ ਰਾਜੂ ਨੇ ਦੱਸਿਆ ਕਿ ਦਿਵਿਆ ਭਾਰਤੀ ਆਪਣੀ ਨਿੱਜੀ ਜ਼ਿੰਦਗੀ ਅਤੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ। ਉਨ੍ਹਾਂ ਕਿਹਾ, "ਉਹ ਆਪਣੇ ਨਿੱਜੀ ਰਿਸ਼ਤਿਆਂ ਵਿੱਚ ਖੁਸ਼ ਨਹੀਂ ਸੀ। ਉਸ ਨੂੰ ਅਕਸਰ ਲੱਗਦਾ ਸੀ ਕਿ ਲੋਕ ਉਸ ਦਾ ਇਸਤੇਮਾਲ (Used) ਕਰ ਰਹੇ ਹਨ। ਉਹ ਬਹੁਤ ਮਾਸੂਮ ਸੀ, ਪਰ ਆਪਣੇ ਆਲੇ-ਦੁਆਲੇ ਦੇ ਹਾਲਾਤਾਂ ਕਾਰਨ ਅੰਦਰੋਂ ਟੁੱਟ ਚੁੱਕੀ ਸੀ।"

ਇਹ ਵੀ ਪੜ੍ਹੋ: ਵੱਡੀ ਖਬਰ ; ਲੁਧਿਆਣਾ 'ਚ ਪੰਜਾਬੀ ਗਾਇਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਕਰਿਅਰ ਦੇ ਸਿਖਰ 'ਤੇ ਸੀ ਦਰਦ

ਮਾਸਟਰ ਰਾਜੂ ਮੁਤਾਬਕ, ਜਿਸ ਵੇਲੇ ਦਿਵਿਆ ਦਾ ਕਰਿਅਰ ਬੁਲੰਦੀਆਂ 'ਤੇ ਸੀ ਅਤੇ ਉਹ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਰਹੀ ਸੀ, ਉਸ ਵੇਲੇ ਵੀ ਉਹ ਮਾਨਸਿਕ ਤੌਰ 'ਤੇ ਇਕੱਲੀ ਮਹਿਸੂਸ ਕਰਦੀ ਸੀ। ਰਾਜੂ ਨੇ ਦੱਸਿਆ ਕਿ ਉਹ ਬਹੁਤ ਛੋਟੀ ਉਮਰ ਵਿੱਚ ਸੁਪਰਸਟਾਰ ਬਣ ਗਈ ਸੀ, ਪਰ ਸ਼ਾਇਦ ਉਸ ਦੇ ਕਰੀਬੀ ਲੋਕ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਨਾਕਾਮ ਰਹੇ।

ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਰਾਜਪਾਲ ਯਾਦਵ ਦੀ ਇਸ ਮਿਊਜ਼ਿਕ ਪ੍ਰੋਡਿਊਸਰ ਨੇ ਫੜੀ ਬਾਂਹ, 1.11 ਕਰੋੜ ਦੇ ਕੇ ਪੇਸ਼ ਕੀਤੀ ਮਿਸਾਲ !

ਦਿਵਿਆ ਦੀ ਮੌਤ ਅੱਜ ਵੀ ਇੱਕ ਰਹੱਸ

ਜ਼ਿਕਰਯੋਗ ਹੈ ਕਿ ਸਾਲ 1993 ਵਿੱਚ ਸਿਰਫ 19 ਸਾਲ ਦੀ ਉਮਰ ਵਿੱਚ ਆਪਣੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਦਿਵਿਆ ਭਾਰਤੀ ਦੀ ਮੌਤ ਹੋ ਗਈ ਸੀ। ਹਾਲਾਂਕਿ ਪੁਲਸ ਨੇ ਇਸ ਨੂੰ ਇੱਕ ਹਾਦਸਾ ਕਰਾਰ ਦਿੱਤਾ ਸੀ, ਪਰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਈ ਕਰੀਬੀ ਇਸ ਨੂੰ ਕਿਸੇ ਸਾਜ਼ਿਸ਼ ਜਾਂ ਮਾਨਸਿਕ ਪਰੇਸ਼ਾਨੀ ਨਾਲ ਜੋੜ ਕੇ ਦੇਖਦੇ ਹਨ।

ਇਹ ਵੀ ਪੜ੍ਹੋ: ਜੇਲ੍ਹ ਜਾਣ ਦੀਆਂ ਖ਼ਬਰਾਂ ਵਿਚਾਲੇ ਰਾਜਪਾਲ ਯਾਦਵ ਲਈ ਵੱਡੀ ਰਾਹਤ, ਤੇਜ ਪ੍ਰਤਾਪ ਯਾਦਵ ਨੇ ਦਿੱਤੀ 11 ਲੱਖ ਦੀ ਮਦਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News