ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"

Monday, Feb 09, 2026 - 04:05 PM (IST)

ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"

ਮੁੰਬਈ : ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਮਸ਼ਹੂਰ ਅਦਾਕਾਰਾ ਰਿਧੀ ਡੋਗਰਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਰਿਧੀ ਨੇ ਆਪਣੀ ਲਵ ਲਾਈਫ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਇੱਕ ਵਾਰ ਫਿਰ ਆਪਣੀ ਜ਼ਿੰਦਗੀ ਵਿੱਚ ਪਿਆਰ ਦਾ ਸੁਆਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਪੜ੍ਹੋ: ਕਦੇ ਕੈਨੇਡਾ ਦੀਆਂ ਸੜਕਾਂ 'ਤੇ ਕੱਟੀਆਂ ਰਾਤਾਂ, ਅੱਜ ਹੈ 83 ਕਰੋੜ ਦਾ ਮਾਲਕ ; ਜਾਣੋ AP ਢਿੱਲੋਂ ਦੀ Life ਦਾ ਕੌੜਾ ਸੱਚ

PunjabKesari

"ਪਿਆਰ ਲਈ ਮੈਂ ਬਹੁਤ ਕ੍ਰੇਜ਼ੀ ਹਾਂ"

ਜਦੋਂ ਰਿਧੀ ਤੋਂ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਪਿਆਰ ਕਰਨ ਲਈ ਤਿਆਰ ਹੈ, ਤਾਂ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤਾ। ਰਿਧੀ ਨੇ ਕਿਹਾ, "ਮੈਂ ਪਿਆਰ ਲਈ ਹਮੇਸ਼ਾ ਓਪਨ ਹਾਂ। ਮੈਂ ਬਹੁਤ ਹੀ ਰੋਮਾਂਟਿਕ ਕਿਸਮ ਦੀ ਇਨਸਾਨ ਹਾਂ ਅਤੇ ਮੈਨੂੰ ਬਹੁਤ ਜਲਦੀ ਪਿਆਰ ਹੋ ਜਾਂਦਾ ਹੈ। ਮੈਂ ਆਪਣੀ ਸਵੈ-ਮਾਣ (Self-respect) ਦੀ ਪਰਵਾਹ ਕੀਤੇ ਬਿਨਾਂ ਬੇਸ਼ੁਮਾਰ ਪਿਆਰ ਕੀਤਾ ਹੈ, ਜੋ ਸ਼ਾਇਦ ਮੇਰੇ ਵੱਲੋਂ ਕੀਤੀ ਗਈ ਸਭ ਤੋਂ ਕ੍ਰੇਜ਼ੀ ਚੀਜ਼ ਸੀ।"

ਇਹ ਵੀ ਪੜ੍ਹੋ: 'ਦਿ ਕੇਰਲ ਸਟੋਰੀ 2' ਦੇ ਇਮੋਸ਼ਨਲ ਟਰੈਕ ਨੇ ਮਚਾਈ ਹਲਚਲ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

PunjabKesari

ਰਾਕੇਸ਼ ਬਾਪਟ ਨਾਲ ਟੁੱਟਿਆ ਸੀ 8 ਸਾਲ ਪੁਰਾਣਾ ਰਿਸ਼ਤਾ

ਦੱਸ ਦੇਈਏ ਕਿ ਰਿਧੀ ਡੋਗਰਾ ਨੇ ਸਾਲ 2011 ਵਿੱਚ ਅਦਾਕਾਰ ਰਾਕੇਸ਼ ਬਾਪਟ ਨਾਲ ਵਿਆਹ ਕਰਵਾਇਆ ਸੀ। ਲਗਭਗ 8 ਸਾਲਾਂ ਤੱਕ ਸਭ ਕੁਝ ਠੀਕ ਰਿਹਾ, ਪਰ ਫਿਰ ਰਿਸ਼ਤੇ ਵਿੱਚ ਦਰਾਰ ਆਉਣ ਲੱਗੀ। ਸਾਲ 2019 ਵਿੱਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਹਾਲਾਂਕਿ, ਤਲਾਕ ਦੇ ਬਾਵਜੂਦ ਰਿਧੀ ਅਤੇ ਰਾਕੇਸ਼ ਅੱਜ ਵੀ ਚੰਗੇ ਦੋਸਤ ਹਨ ਅਤੇ ਇੱਕ ਦੂਜੇ ਨਾਲ ਵਧੀਆ ਬੌਂਡ ਸ਼ੇਅਰ ਕਰਦੇ ਹਨ।

PunjabKesari

ਰਿਧੀ ਇਨ੍ਹੀਂ ਦਿਨੀਂ ਆਪਣੇ ਪ੍ਰੋਜੈਕਟ 'ਦਿ 50' (The 50) ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਹੈ, ਪਰ ਪ੍ਰਸ਼ੰਸਕ ਹੁਣ ਇਹ ਦੇਖਣ ਲਈ ਉਤਸ਼ਾਹਿਤ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੇਂ 'ਮਿਸਟਰ ਰਾਈਟ' ਦੀ ਐਂਟਰੀ ਕਦੋਂ ਹੁੰਦੀ ਹੈ।

ਇਹ ਵੀ ਪੜ੍ਹੋ: ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ ਬੈਠੀ ਦਿਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News