ਸੰਨਿਆਸ ਦੇ ਐਲਾਨ ਮਗਰੋਂ ਅਰਿਜੀਤ ਸਿੰਘ ਨੇ ਮੁੜ ਫੜਿਆ ਮਾਈਕ, ਲਾਈਵ ਪਰਫਾਰਮੈਂਸ ਨਾਲ ਦਿੱਤਾ ਵੱਡਾ ਸਰਪ੍ਰਾਈਜ਼

Monday, Feb 09, 2026 - 01:32 PM (IST)

ਸੰਨਿਆਸ ਦੇ ਐਲਾਨ ਮਗਰੋਂ ਅਰਿਜੀਤ ਸਿੰਘ ਨੇ ਮੁੜ ਫੜਿਆ ਮਾਈਕ, ਲਾਈਵ ਪਰਫਾਰਮੈਂਸ ਨਾਲ ਦਿੱਤਾ ਵੱਡਾ ਸਰਪ੍ਰਾਈਜ਼

ਕੋਲਕਾਤਾ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ, ਜਿਨ੍ਹਾਂ ਨੇ ਹਾਲ ਹੀ ਵਿੱਚ ਪਲੇਬੈਕ ਸਿੰਗਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਅਰਿਜੀਤ ਸਿੰਘ ਨੇ ਕੋਲਕਾਤਾ ਵਿੱਚ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਦੇ ਕੰਸਰਟ ਵਿੱਚ ਅਚਾਨਕ ਪਹੁੰਚ ਕੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ।

ਇਹ ਵੀ ਪੜ੍ਹੋ: 'ਦਿ ਕੇਰਲ ਸਟੋਰੀ 2' ਦੇ ਇਮੋਸ਼ਨਲ ਟਰੈਕ ਨੇ ਮਚਾਈ ਹਲਚਲ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

 

 
 
 
 
 
 
 
 
 
 
 
 
 
 
 
 

A post shared by Anoushka Shankar (@anoushkashankarofficial)

ਪੰਡਿਤ ਰਵੀ ਸ਼ੰਕਰ ਦੀ ਰਚਨਾ ਨੂੰ ਦਿੱਤੀ ਆਵਾਜ਼

ਨੇਤਾਜੀ ਇੰਡੋਰ ਸਟੇਡੀਅਮ ਵਿੱਚ ਹੋਏ ਇਸ ਸਮਾਗਮ ਦੌਰਾਨ ਅਰਿਜੀਤ ਸਿੰਘ ਨੇ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਅਤੇ ਤਬਲਾ ਮਾਸਟਰ ਬਿਕਰਮ ਘੋਸ਼ ਨਾਲ ਮਿਲ ਕੇ ਪੰਡਿਤ ਰਵੀ ਸ਼ੰਕਰ ਦੀ ਬੰਗਾਲੀ ਰਚਨਾ "ਮਾਇਆ ਭੋਰਾ ਰਾਤੀ" 'ਤੇ ਲਾਈਵ ਪਰਫਾਰਮੈਂਸ ਦਿੱਤੀ। ਮੰਚ 'ਤੇ ਪਹੁੰਚਦਿਆਂ ਹੀ ਅਰਿਜੀਤ ਨੇ ਕਿਹਾ ਕਿ ਉਹ ਲਾਈਵ ਪਰਫਾਰਮੈਂਸ ਨੂੰ ਲੈ ਕੇ ਥੋੜ੍ਹਾ ਘਬਰਾਹਟ ਮਹਿਸੂਸ ਕਰ ਰਹੇ ਹਨ, ਪਰ ਉਨ੍ਹਾਂ ਦੀ ਗਾਇਕੀ ਨੇ ਪੂਰੇ ਸਟੇਡੀਅਮ ਨੂੰ ਮੰਤਰ-ਮੁਗਧ ਕਰ ਦਿੱਤਾ।

ਇਹ ਵੀ ਪੜ੍ਹੋ: ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ ਬੈਠੀ ਦਿਲ

ਅਨੁਸ਼ਕਾ ਸ਼ੰਕਰ ਅਤੇ ਬਿਕਰਮ ਘੋਸ਼ ਨੇ ਕੀਤੀ ਤਾਰੀਫ਼

ਅਨੁਸ਼ਕਾ ਸ਼ੰਕਰ ਨੇ ਇੰਸਟਾਗ੍ਰਾਮ 'ਤੇ ਇਸ ਪਰਫਾਰਮੈਂਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਮੇਰਾ ਦਿਲ ਭਰ ਆਇਆ ਹੈ। ਅਰਿਜੀਤ ਸਿੰਘ ਵਰਗੇ ਮਹਾਨ ਕਲਾਕਾਰ ਵੱਲੋਂ ਮੇਰੇ ਪਿਤਾ ਜੀ ਦੇ ਬੰਗਾਲੀ ਗੀਤ ਨੂੰ ਗਾਉਂਦੇ ਹੋਏ ਦੇਖਣਾ ਯਾਦਗਾਰੀ ਪਲ ਸੀ।" ਉੱਥੇ ਹੀ ਤਬਲਾ ਵਾਦਕ ਬਿਕਰਮ ਘੋਸ਼ ਨੇ ਵੀ ਅਰਿਜੀਤ ਦੀ ਨਿਮਰਤਾ ਅਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਰਵੱਈਏ ਦੀ ਰੱਜ ਕੇ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : ਨਹੀਂ ਰਹੀ ਹਾਰਰ ਫਿਲਮਾਂ ਦੀ ਦਿੱਗਜ ਅਦਾਕਾਰਾ ! ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ ਕਿਹਾ ਅਲਵਿਦਾ

 

 
 
 
 
 
 
 
 
 
 
 
 
 
 
 
 

A post shared by Bickram Ghosh (@bickramghoshofficial)

ਨਵੀਂ ਰਾਹ 'ਤੇ ਅਰਿਜੀਤ ਸਿੰਘ

ਦੱਸ ਦੇਈਏ ਕਿ ਬੀਤੀ 27 ਜਨਵਰੀ ਨੂੰ ਅਰਿਜੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਸੀ ਕਿ ਉਹ ਹੁਣ ਪਲੇਬੈਕ ਸਿੰਗਿੰਗ ਦੇ ਕਿਸੇ ਵੀ ਨਵੇਂ ਪ੍ਰੋਜੈਕਟ 'ਤੇ ਕੰਮ ਨਹੀਂ ਕਰਨਗੇ। ਕੋਲਕਾਤਾ ਕੰਸਰਟ ਵਿੱਚ ਉਨ੍ਹਾਂ ਦੀ ਇਸ ਮੌਜੂਦਗੀ ਨੇ ਸੰਕੇਤ ਦਿੱਤਾ ਹੈ ਕਿ ਉਹ ਹੁਣ ਵਪਾਰਕ ਫਿਲਮੀ ਸੰਗੀਤ ਤੋਂ ਦੂਰ ਹੋ ਕੇ ਕਲਾਸੀਕਲ ਅਤੇ ਰੂਹਾਨੀ ਸੰਗੀਤ ਦੀ ਨਵੀਂ ਰਾਹ 'ਤੇ ਚੱਲਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਮਨਕੀਰਤ ਔਲਖ਼ ! ਨਵੇਂ ਗਾਣੇ ਨੂੰ ਲੈ ਕੇ ਭਾਜਪਾ ਆਗੂ ਨੇ DGP ਨੂੰ ਕੀਤੀ ਸ਼ਿਕਾਇਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News