ਧੁਰੰਧਰ'' ਜਾਂ ''ਛਾਵਾ'' ਨਹੀਂ, ਇਹ ਫਿਲਮ ਹੈ ਸਾਲ 2025 ਦੀ ਸਭ ਤੋਂ ਵੱਡੀ ਹਿੱਟ

Tuesday, Dec 30, 2025 - 12:34 PM (IST)

ਧੁਰੰਧਰ'' ਜਾਂ ''ਛਾਵਾ'' ਨਹੀਂ, ਇਹ ਫਿਲਮ ਹੈ ਸਾਲ 2025 ਦੀ ਸਭ ਤੋਂ ਵੱਡੀ ਹਿੱਟ

ਮੁੰਬਈ- ਸਾਲ 2025 ਭਾਰਤੀ ਸਿਨੇਮਾ ਲਈ ਕਮਾਈ ਦੇ ਪੱਖੋਂ ਕਾਫੀ ਬਿਹਤਰ ਰਿਹਾ ਹੈ। ਜਿੱਥੇ ਇਸ ਸਾਲ 'ਧੁਰੰਧਰ', 'ਛਾਵਾ' ਅਤੇ 'ਕਾਂਤਾਰਾ ਚੈਪਟਰ 1' ਵਰਗੀਆਂ ਵੱਡੀਆਂ ਫਿਲਮਾਂ ਨੇ ਕਰੋੜਾਂ ਦੀ ਕਮਾਈ ਕੀਤੀ, ਉੱਥੇ ਹੀ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ਦਾ ਖਿਤਾਬ ਇਕ ਅਜਿਹੀ ਫਿਲਮ ਨੇ ਆਪਣੇ ਨਾਂ ਕੀਤਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਗੁਜਰਾਤੀ ਫਿਲਮ 'ਲਾਲੋ: ਕ੍ਰਿਸ਼ਨਾ ਸਦਾ ਸਹਾਇਤੇ' ਸਾਲ 2025 ਦੀ ਸਭ ਤੋਂ ਸਫਲ ਫਿਲਮ ਸਾਬਤ ਹੋਈ ਹੈ।
50 ਲੱਖ ਦੇ ਬਜਟ ਨਾਲ 120 ਕਰੋੜ ਦੀ ਕਮਾਈ
ਇਸ ਫਿਲਮ ਨੇ ਆਪਣੀ ਕਮਾਈ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਿਰਫ਼ 50 ਲੱਖ ਰੁਪਏ ਦੇ ਮਾਮੂਲੀ ਬਜਟ ਵਿੱਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ 120 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਇਹ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀ ਫਿਲਮ ਬਣ ਗਈ ਹੈ, ਜਿਸ ਨੇ 24,000 ਫੀਸਦੀ ਦਾ ਮੁਨਾਫ਼ਾ ਦਰਜ ਕੀਤਾ ਹੈ।
ਆਮਿਰ ਖਾਨ ਦੀ 'ਸੀਕਰੇਟ ਸੁਪਰਸਟਾਰ' ਦਾ ਰਿਕਾਰਡ ਟੁੱਟਿਆ
'ਲਾਲੋ: ਕ੍ਰਿਸ਼ਨਾ ਸਦਾ ਸਹਾਇਤੇ' ਨੇ ਜਾਇਰਾ ਵਸੀਮ ਦੀ ਫਿਲਮ 'ਸੀਕਰੇਟ ਸੁਪਰਸਟਾਰ' ਦਾ ਸਾਲਾਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਦੱਸ ਦੇਈਏ ਕਿ 'ਸੀਕਰੇਟ ਸੁਪਰਸਟਾਰ' 15 ਕਰੋੜ ਵਿੱਚ ਬਣੀ ਸੀ ਅਤੇ ਉਸ ਨੇ 900 ਕਰੋੜ ਕਮਾ ਕੇ 6000 ਫੀਸਦੀ ਮੁਨਾਫ਼ਾ ਕਮਾਇਆ ਸੀ, ਪਰ 'ਲਾਲੋ' ਨੇ ਮੁਨਾਫ਼ੇ ਦੇ ਮਾਮਲੇ ਵਿੱਚ ਇਸ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ।
ਬਿਨਾਂ ਸਟਾਰ ਪਾਵਰ ਅਤੇ ਐਕਸ਼ਨ ਦੇ ਮਾਰੀ ਬਾਜ਼ੀ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕੋਈ ਵੱਡਾ ਸੁਪਰਸਟਾਰ ਨਹੀਂ ਸੀ, ਨਾ ਹੀ ਕੋਈ ਗਾਣਾ-ਡਾਂਸ ਸੀ ਅਤੇ ਨਾ ਹੀ ਕੋਈ ਭਾਰੀ ਐਕਸ਼ਨ ਸੀ। ਇਹ ਇੱਕ ਭਗਤੀ ਡਰਾਮਾ ਸੀ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਫਿਲਮ ਦਾ ਨਿਰਦੇਸ਼ਨ ਅੰਕਿਤ ਸਖੀਆ ਨੇ ਕੀਤਾ ਹੈ ਅਤੇ ਇਸ ਵਿੱਚ ਰੀਵਾ ਰਾਛ, ਸ਼੍ਰੁਹਦ ਗੋਸਵਾਮੀ, ਕਰਨ ਜੋਸ਼ੀ ਅਤੇ ਮਿਸਟੀ ਕਦੇਚਾ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ 10 ਅਕਤੂਬਰ 2025 ਨੂੰ ਰਿਲੀਜ਼ ਹੋਈ ਸੀ।


author

Aarti dhillon

Content Editor

Related News