ਬ੍ਰਿਟਿਸ਼ ਏਅਰਵੇਜ਼ ਆਪਣੀ ਸਭ ਤੋਂ ਛੋਟੀ ਉਡਾਣ ਕਰੇਗਾ ਸ਼ੁਰੂ

03/24/2019 3:03:14 PM

ਲੰਡਨ—ਬ੍ਰਿਟਿਸ਼ ਏਅਰਵੇਜ਼ ਹੁਣ ਤੱਕ ਦੀ ਆਪਣੀ ਸਭ ਤੋਂ ਛੋਟੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। 50 ਮਿੰਟ ਦੀ ਇਹ ਉਡਾਣ ਬਹਿਰੀਨ ਕੌਮਾਂਤਰੀ ਹਵਾਈ ਅੱਡੇ ਤੋਂ ਸਾਊਦੀ ਅਰਬ ਦੇ ਦਮਾਮ ਤੱਕ ਸੰਚਾਲਿਤ ਹੋਵੇਗੀ। ਸੀ.ਐੱਨ.ਐੱਨ. ਨੇ ਹਵਾਬਾਜ਼ੀ ਕੰਪਨੀ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ ਵਾਪਸੀ ਦੀ ਉਡਾਣ ਹੋਰ ਘਟ ਸਮਾਂ ਲਵੇਗੀ, ਜਿਸ ਦੇ ਤਹਿਤ ਹਵਾ 'ਚ ਸਿਰਫ 40 ਮਿੰਟ ਬਿਤਾਉਣੇ ਹੋਣਗੇ।  
ਇਸ ਤੋਂ ਪਹਿਲਾਂ ਹਵਾਬਾਜ਼ੀ ਕੰਪਨੀ ਸੈਂਟ ਕਿਟਸ ਅਤੇ ਐਂਟੀਗੁਆ ਦੇ ਵਿਚਕਾਰ 62 ਮੀਲ ਦੀ ਆਪਣੀ ਸਭ ਤੋਂ ਛੋਟੀ ਉਡਾਣ ਦਾ ਸੰਚਾਲਨ ਕਰਦੀ ਸੀ। ਦਮਾਮ ਲਈ ਨਵੀਂ ਸੇਵਾ ਬਹਿਰੀਨ ਦੇ ਮੁਹਾਰਰਕ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਮੌਜੂਦਾ ਮਾਰਗ ਦਾ ਵਿਸਤਾਰ ਹੈ। ਮੌਜੂਦਾ ਸਮੇਂ 'ਚ ਬਹਿਰੀਨ 'ਚ ਉਤਰਨ ਵਾਲੇ ਯਾਤਰੀਆਂ ਨੂੰ ਦਮਾਮ ਜਾਣ ਲਈ 90 ਮਿੰਟ ਦੀ ਯਾਤਰਾ ਕਰਨੀ ਪੈਂਦੀ ਹੈ। 
ਇਕ ਦਸੰਬਰ ਤੋਂ ਲੰਡਨ ਦੇ ਯਾਤਰੀਆਂ ਨੂੰ ਦਮਾਮ ਦੇ ਕਿੰਗ ਫਹਿਦ ਕੌਮਾਂਤਰੀ ਹਵਾਈ ਅੱਡਾ ਜਾਣ ਲਈ ਉਸ ਉਡਾਣ 'ਚ ਯਾਤਰਾ ਜਾਰੀ ਰੱਖਣ ਨੂੰ ਵਿਕਲਪ ਹੋਵੇਗਾ। ਇਹ ਉਡਾਣ ਸਿਰਫ ਬਹਿਰੀਨ ਤੋਂ ਦਮਾਮ ਤੱਕ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਉਪਲੱਬਧ ਨਹੀਂ ਹੋਵੇਗੀ, ਸਗੋਂ ਜੋ ਲੰਡਨ ਤੱਕ ਜਾਂ ਲੰਡਨ ਤੋਂ ਯਾਤਰਾ ਕਰਨਗੇ ਉਹੀਂ ਬਹਿਰੀਨ-ਦਮਾਮ ਮਾਰਗ ਦੀ ਸੁਵਿਧਾ ਦਾ ਆਨੰਦ ਲੈ ਪਾਉਣਗੇ। ਹਵਾਬਾਜ਼ੀ ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਸੇਵਾ ਜਦੋਂ ਸਾਡੇ ਘਰ ਹੀਥਰੋ ਤੋਂ ਅੱਠ ਘੰਟੇ ਦੀ ਆਰਾਮਦਾਇਕ ਯਾਤਰਾ ਮੁਹੱਈਆ ਕਰਵਾਏਗੀ।


Aarti dhillon

Content Editor

Related News