ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਖਰਚਾ ਰਹੇਗਾ ਕਾਬੂ ਤੋਂ ਬਾਹਰ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/25/2024 3:05:53 AM

ਮੇਖ : ਕੰਮਕਾਜੀ ਕੰਮਾਂ ਲਈ ਯਤਨ ਕਰਨ ਅਤੇ ਕਾਰੋਬਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਵੈਸੇ ਵੀ ਹਰ ਪੱਖੋਂ ਕਦਮ ਬੜ੍ਹਤ ਵੱਲ ਰਹੇਗਾ।

ਬ੍ਰਿਖ : ਸ਼ਤਰੂ ਆਪ ਦੇ ਖਿਲਾਫ ਸਰਗਰਮ ਰਹਿ ਕੇ ਆਪ ਲਈ ਮੁਸ਼ਕਲਾਂ-ਪੇਚੀਦਗੀਆਂ ਪੈਦਾ ਕਰਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਲਿਫਟ ਨਹੀਂ ਦੇਣੀ ਚਾਹੀਦੀ।

ਮਿਥੁਨ : ਸੰਤਾਨ ਦੇ ਨਰਮ ਰੁਖ ’ਤੇ ਭਰੋਸਾ ਕਰ ਸਕਦੇ ਹੋ, ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਸੰਤਾਨ ਦਾ ਰੋਲ ਕਾਫੀ ਇੰਸਟਰੂਮੈਂਟਲ ਰਹਿ ਸਕਦਾ ਹੈ।

ਕਰਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਹਲਕੀ ਨੇਚਰ ਵਾਲੇ ਸਾਥੀਆਂ ਨਾਲ ਜ਼ਿਆਦਾ ਨੇੜਤਾ ਨਾ ਰੱਖੋ।

ਸਿੰਘ : ਕਾਰੋਬਾਰੀ ਸਾਥੀਆਂ ਨਾਲ ਮੇਲ-ਮਿਲਾਪ, ਉਹ ਲੋਕ ਆਪ ਦੀ ਪ੍ਰੋਗਰਾਮਿੰਗ ’ਚ ਸਹਿਯੋਗ ਦੇਣਗੇ, ਸ਼ਤਰੂ ਵੀ ਆਪ ਦੀ ਪਕੜ ’ਚ ਰਹਿਣਗੇ।

ਕੰਨਿਆ : ਕੰਮਕਾਜੀ ਕੰਮਾਂ ਲਈ ਆਪ ਦੇ ਯਤਨ, ਭੱਜਦੌੜ ਚੰਗਾ ਨਤੀਜਾ  ਦੇਵੇਗੀ ਪਰ ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹਿ ਸਕਦਾ ਹੈ।

ਤੁਲਾ : ਕਾਰੋਬਾਰੀ ਕੰਮਾਂ ਦੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ ਪਰ ਗਲੇ ’ਚ ਖਰਾਬੀ ਦਾ ਡਰ ਰਹਿ ਸਕਦਾ ਹੈ।

ਬ੍ਰਿਸ਼ਚਕ : ਆਪ ਖਰਚਿਆਂ ’ਤੇ ਕਾਬੂ ਪਾਉਣ ’ਚ ਨਾਕਾਮ ਰਹੋਗੇ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਸਫਰ ਵੀ ਨਾ ਕਰਨਾ ਚਾਹੀਦਾ ਹੈ।

ਧਨ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਬੁੱਕ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲ ਸਕਦਾ ਹੈ।

ਮਕਰ : ਕਿਸੇ ਅਫਸਰ ਦੇ ਸਾਫਟ-ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਰਸਤੇ ’ਚੋਂ ਹਟ ਸਕਦੀ ਹੈ, ਤੇਜ ਪ੍ਰਭਾਵ ਬਣਿਆ ਰਹੇਗਾ।

ਕੁੰਭ : ਇਰਾਦਿਆਂ ’ਚ ਮਜ਼ਬੂਤੀ, ਸ਼ਤਰੂ ਕਮਜ਼ੋਰ ਰਹਿਣਗੇ, ਕੰਮਕਾਜੀ ਪੁਜ਼ਿਸ਼ਨ ਸੰਤੋਖਜਨਕ, ਜਨਰਲ ਹਾਲਾਤ ’ਚ ਬਿਹਤਰੀ ਰਹੇਗੀ।

ਮੀਨ : ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਬੇਤੁਕੇ ਖਾਣ-ਪੀਣ ਤੋਂ ਬਚਣਾ ਸਹੀ ਰਹੇਗਾ, ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ।

25 ਅਪ੍ਰੈਲ 2024, ਵੀਰਵਾਰ

ਵਿਸਾਖ ਸੁਦੀ ਤਿੱਥੀ ਏਕਮ (ਸਵੇਰੇ 6.46 ਤਕ) ਅਤੇ ਮਗਰੋਂ ਤਿਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਮੇਖ ’ਚ

ਚੰਦਰਮਾ   ਤੁਲਾ ’ਚ 

ਮੰਗਲ     ਮੀਨ ’ਚ

ਬੁੱਧ        ਮੀਨ ’ਚ

ਗੁਰੂ        ਮੇਖ ’ਚ

ਸ਼ੁੱਕਰ      ਮੀਨ ’ਚ

ਸ਼ਨੀ       ਕੁੰਭ ’ਚ

ਰਾਹੂ       ਮੀਨ ’ਚ                                                    

ਕੇਤੂ       ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 5 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 15, ਸੂਰਜ ਉਦੇ ਸਵੇਰੇ 5.53 ਵਜੇ, ਸੂਰਜ ਅਸਤ ਸ਼ਾਮ 6.59 ਵਜੇ (ਜਲੰਧਰ ਟਾਈਮ), ਨਕਸ਼ੱਤਰ: ਵਿਸ਼ਾਖਾ (25-26 ਮੱਧ ਰਾਤ 2.44 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਵਿਅਤੀਘਾਤ (25-26 ਮੱਧ ਰਾਤ 4.53 ਤਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ : ਤੁਲਾ ਰਾਸ਼ੀ ’ਤੇ (ਰਾਤ8.01 ਤਕ)ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News