ਯੂਨੀਅਨ ਬੈਂਕ ਆਫ਼ ਇੰਡੀਆ 'ਚ ਨਿਕਲੀਆਂ 347 ਅਹੁਦਿਆਂ 'ਤੇ ਭਰਤੀਆਂ, ਜਲਦ ਕਰੋ ਅਪਲਾਈ
Tuesday, Aug 17, 2021 - 11:37 AM (IST)

ਨਵੀਂ ਦਿੱਲੀ: ਯੂਨੀਅਨ ਬੈਂਕ ਆਫ਼ ਇੰਡੀਆ ਨੇ ਸੀਨੀਅਰ ਮੈਨੇਜਰ, ਅਸਿਸਟੈਂਟ ਮੈਨੇਜਰ ਅਤੇ ਹੋਰ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਯੂ.ਬੀ.ਆਈ. ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
ਮਹੱਤਵਪੂਰਨ ਤਾਰੀਖਾਂ
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 12 ਅਗਸਤ 2021
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 03 ਸਤੰਬਰ 2021
ਅਹੁਦਿਆਂ ਦਾ ਵੇਰਵਾ
- ਸੀਨੀਅਰ ਮੈਨੇਜਰ (ਰਿਸਕ) - 60 ਅਹੁਦੇ
- ਮੈਨੇਜਰ (ਰਿਸਕ) - 60 ਅਹੁਦੇ
- ਮੈਨੇਜਰ (ਸਿਵਲ ਇੰਜੀਨੀਅਰ) - 7 ਅਹੁਦੇ
- ਮੈਨੇਜਰ (ਆਰਕੀਟੈਕਟ) - 7 ਅਹੁਦੇ
- ਮੈਨੇਜਰ (ਇਲੈਕਟ੍ਰੀਕਲ ਇੰਜੀਨੀਅਰ) - 2 ਅਹੁਦੇ
- ਮੈਨੇਜਰ (ਪ੍ਰਿੰਟਿੰਗ ਟੈਕਨਾਲੋਜਿਸਟ) - 1 ਅਹੁਦਾ
- ਮੈਨੇਜਰ (ਫਾਰੇਕਸ) - 50 ਅਹੁਦੇ
- ਮੈਨੇਜਰ (ਚਾਰਟਰਡ ਅਕਾਉਂਟੈਂਟ) -14 ਅਹੁਦੇ
- ਅਸਿਸਟੈਂਟ ਅਫਸਰ (ਟੈਕਨੀਕਲ ਅਫਸਰ) - 26 ਅਹੁਦੇ
- ਅਸਿਸਟੈਂਟ ਮੈਨੇਜਰ (ਫਾਰੇਕਸ) - 120 ਅਹੁਦੇ
ਇਸ ਭਰਤੀ ਤਹਿਤ ਕੁੱਲ 347 ਖਾਲ੍ਹੀ ਅਹੁਦੇ ਭਰੇ ਜਾਣਗੇ।
ਉਮਰ ਹੱਦ
- ਸੀਨੀਅਰ ਮੈਨੇਜਰ - 30 ਤੋਂ 40 ਸਾਲ
- ਮੈਨੇਜਰ - 25 ਤੋਂ 35 ਸਾਲ
- ਅਸਿਸਟੈਂਟ ਮੈਨੇਜਰ - 20 ਤੋਂ 30 ਸਾਲ
ਅਰਜ਼ੀ ਫੀਸ
- GEN/EWS ਅਤੇ OBC ਲਈ - 850/-
- SC/ST/PWBD ਉਮੀਦਵਾਰਾਂ ਲਈ - ਕੋਈ ਫੀਸ ਨਹੀਂ
ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ’ਤੇ ਕਲਿੱਕ ਕਰ ਸਕਦੇ ਹੋ।
ਯੂਨੀਅਨ ਬੈਂਕ SO ਆਨਲਾਈਨ ਐਪਲੀਕੇਸ਼ਨ ਲਿੰਕ