ਅਧਿਆਪਕ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

Saturday, Jul 22, 2023 - 11:46 AM (IST)

ਅਧਿਆਪਕ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

ਨਵੀਂ ਦਿੱਲੀ- ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਝਾਰਖੰਡ ਕਰਮਚਾਰੀ ਚੋਣ ਕਮਿਸ਼ਨ ਨੇ 26,000 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹੈ। ਇਹ ਅਹੁਦੇ PRT ਅਤੇ TGT ਅਧਿਆਪਕ ਦੇ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://jssc.nic.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਮਹੱਤਵਪੂਰਨ ਤਾਰੀਖ਼ਾਂ

ਝਾਰਖੰਡ ਅਧਿਆਪਕ ਦੇ ਇਨ੍ਹਾਂ ਅਹੁਦਿਆਂ ਲਈ ਸਿਰਫ ਨੋਟਿਸ ਜਾਰੀ ਹੋਇਆ ਹੈ। 8 ਅਗਸਤ 2023 ਤੋਂ ਇਨ੍ਹਾਂ ਅਹੁਦਿਆਂ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ 7 ਸਤੰਬਰ 2023 ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਹੋਵੇਗੀ। 9 ਸਤੰਬਰ 2023 ਅਰਜ਼ੀ ਫ਼ੀਸ ਭਰਨ ਦੀ ਆਖ਼ਰੀ ਤਾਰੀਖ਼ ਹੈ।

ਅਰਜ਼ੀ ਦਾ ਪੂਰਾ ਵੇਰਵਾ

ਕੁੱਲ 26,001 ਅਹੁਦੇ ਭਰੇ ਜਾਣਗੇ। ਇਨ੍ਹਾਂ ਵਿਚੋਂ ਝਾਰਖੰਡ PRT ਦੇ 11,000 ਅਹੁਦੇ ਹਨ ਅਤੇ ਝਾਰਖੰਡ TGT ਦੇ 15,001 ਅਹੁਦੇ ਭਰੇ ਜਾਣਗੇ। 

ਉਮਰ ਹੱਦ

ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ ਹੱਦ 21 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਕੌਣ ਕਰ ਸਕਦਾ ਹੈ ਅਪਲਾਈ?

ਸਿੱਖਿਅਕ  ਯੋਗਤਾ ਦੀ ਗੱਲ ਕਰੀਏ ਤਾਂ ਅਪਲਾਈ ਕਰਨ ਲਈ ਯੋਗਤਾ ਅਹੁਦੇ ਅਤੇ ਵਿਸ਼ੇ ਮੁਤਾਬਕ ਹੈ। ਇਸ ਲਈ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਨੋਟੀਫ਼ਿਕੇਸ਼ਨ ਜ਼ਰੂਰੀ ਵੇਖੀ ਜਾਵੇਗੀ। 

ਨੋਟੀਫ਼ਿਕੇਸ਼ਨ ਵੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

JSSC Recruitment 2023


author

Babita

Content Editor

Related News