ITBP ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਨਿਕਲੀ ਭਰਤੀ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ
Thursday, Oct 13, 2022 - 11:28 AM (IST)
ਨਵੀਂ ਦਿੱਲੀ- ਇੰਡੋ-ਤਿੱਬਤਨ ਬਾਰਡਰ ਪੁਲਸ ਫ਼ੋਰਸ (ITBP) ਨੇ ਹੈੱਡ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ- 10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸ਼ਾਨਦਾਰ ਮੌਕਾ, ਬਿਨਾਂ ਪ੍ਰੀਖਿਆ ਹੋਵੇਗੀ ਭਰਤੀ
ਕੁੱਲ ਅਹੁਦੇ
ਕੁੱਲ 40 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਜਿਨ੍ਹਾਂ ’ਚੋਂ 34 ਪੁਰਸ਼ ਅਤੇ 6 ਔਰਤਾਂ ਨੂੰ ਭਰਤੀ ਕੀਤਾ ਜਾਵੇਗਾ।
ਸਿੱਖਿਅਕ ਯੋਗਤਾ-
12ਵੀਂ ਪਾਸ ਦੇ ਨਾਲ ਪੈਰਾ ਵੈਟਰਨਰੀ ਕੋਰਸ ਵਿਚ ਡਿਪਲੋਮਾ/ਡਿਗਰੀ ਜਾਂ ਸਰਟੀਫ਼ਿਕੇਟ ਰੱਖਣ ਵਾਲੇ ਉਮੀਦਵਾਰ ਉਪਰੋਕਤ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ- 8ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ
ਉਮਰ ਹੱਦ
ਅਹੁਦਿਆਂ ਲਈ ਨਿਰਧਾਰਤ ਉਮਰ ਹੱਦ ਦੀ ਗੱਲ ਕਰੀਏ ਤਾਂ ਇਹ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੈ।
ਚੋਣ ਪ੍ਰਕਿਰਿਆ-
ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਉਮੀਦਵਾਰਾਂ ਦੀ ਚੋਣ ਸਰੀਰਕ ਕੁਸ਼ਲਤਾ ਟੈਸਟ, ਫਿਜ਼ੀਕਲ ਸਟੈਂਡਰਡ ਟੈਸਟ, ਲਿਖਤੀ ਟੈਸਟ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਰਾਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 12ਵੀਂ ਪਾਸ ਨੌਜਵਾਨਾਂ ਲਈ CISF ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
ਇੰਝ ਕਰ ਸਕਦੇ ਹੋ ਅਪਲਾਈ
ਅਰਜ਼ੀਆਂ ਸਿਰਫ ਆਨਲਾਈਨ ਪੋਰਟਲ ਜ਼ਰੀਏ ਹੀ ਸਵੀਕਾਰ ਕੀਤੀਆਂ ਜਾਣਗੀਆਂ। ਹੋਰ ਕਿਸ ਮੋਡ ਤੋਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://itbpolice.nic.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਜਾਰੀ ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰ 19 ਅਕਤੂਬਰ ਤੋਂ 17 ਨਵੰਬਰ ਤੱਕ ਭਰਤੀ ਲਈ ਅਪਲਾਈ ਕਰ ਸਕਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ ਲਿੰਕ ’ਤੇ ਕਲਿੱਕ ਕਰੋ।
