ਕੋਲ ਇੰਡੀਆ 'ਚ 550 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
Saturday, Sep 04, 2021 - 12:19 PM (IST)

ਨਵੀਂ ਦਿੱਲੀ: ਭਾਰਤ ਸਰਕਾਰ ਦੀ ਮਹਾਰਤਨ ਕੰਪਨੀ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ.) ਨੇ 588 ਮੈਨੇਜਮੈਂਟ ਟ੍ਰੇਨੀ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਮਾਈਨਿੰਗ, ਇਲੈਕਟ੍ਰੀਕਲ, ਮਕੈਨੀਕਲ, ਸਿਵਲ, ਉਦਯੋਗਿਕ ਇੰਜੀਨੀਅਰਿੰਗ ਅਤੇ ਜਿਓਲਾਜੀਕਲ ਦੇ ਅਹੁਦੇ ਸ਼ਾਮਲ ਹਨ।
ਵਿਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਬਿਨੈ ਕਰਨ ਲਈ ਉਮੀਦਵਾਰਾਂ ਕੋਲ ਸਬੰਧਤ ਸਟ੍ਰੀਮ ਵਿਚ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਏ, ਬੀ.ਟੈੱਕ, ਬੀ.ਐੱਸ.ਸੀ. (ਇੰਜੀਨੀਅਰਿੰਗ), ਐੱਮ.ਐੱਸ.ਸੀ. ਜਾਂ ਐੱਮ.ਟੈੱਕ ਹੋਣਾ ਲਾਜ਼ਮੀ ਹੈ। ਨਾਲ ਹੀ ਗੇਟ ਪ੍ਰੀਖਿਆ 2021 ਨੂੰ ਪਾਸ ਕਰਨਾ ਜ਼ਰੂਰੀ ਹੈ।
ਮਹੱਤਵਪੂਰਣ ਤਾਰੀਖਾਂ
- ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ: 10 ਅਗਸਤ 2021
- ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ਼: 09 ਸਤੰਬਰ 2021
ਉਮਰ ਹੱਦ
ਉਮੀਦਵਾਰਾਂ ਦੀ ਉਮਰ 30 ਸਾਲ ਨਿਰਧਾਰਤ ਕੀਤੀ ਗਈ ਹੈ।
ਚੋਣ ਪ੍ਰਕਿਰਿਆ
ਕੋਲ ਇੰਡੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰਾਂ ਨੂੰ ਕੋਈ ਵੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਨਹੀ ਦੇਣੀ ਹੋਵੇਗਾ, ਪਰ ਗੇਟ ਸਕੋਰ ਦੇ ਅਧਾਰ 'ਤੇ ਬਣੀ ਮੈਰਿਟ ਸੂਚੀ ਨਾਲ ਚੋਣ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਯੋਗ ਉਮੀਦਵਾਰ ਕੋਲ ਇੰਡੀਆ ਵਿਚ ਮੈਨੇਜਮੈਂਟ ਟ੍ਰੇਨੀ ਦੇ ਅਹੁਦੇ ਲਈ ਅਧਿਕਾਰਤ ਵੈੱਬਸਾਈਟ https://coalindia.in/ / https://www.coalindia.in/career-cil/jobs-coal-india/mt-gate-2021/'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।