‘ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਸੌਦੇ ਦੇ ਫੈਸਲੇ ’ਚ ਕੋਈ ਗਲਤੀ ਨਹੀਂ : ਮਲਿਕਾਰਜੁਨ ਰਾਵ’

08/04/2021 1:52:52 PM

ਨਵੀਂ ਦਿੱਲੀ, (ਭਾਸ਼ਾ)– ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਮੈਨੇਜਿੰਗ ਡਾਇਰੈਕਟਰ ਐੱਸ. ਐੱਸ. ਮਲਿਕਾਰਜੁਨ ਰਾਵ ਨੇ ਕਿਹਾ ਕਿ ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਸੌਦੇ ਦੇ ਫੈਸਲੇ ’ਚ ਕੋਈ ਗਲਤੀ ਨਹੀਂ ਹੈ ਅਤੇ ਇਸ ਸਬੰਧ ’ਚ ਅਗਲਾ ਕਦਮ ਸੈਟ ਦੇ ਆਦੇਸ਼ ’ਤੇ ਨਿਰਭਰ ਕਰੇਗਾ। ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ਨੇ ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ-ਕਾਰਲਾਈਲ ਸੌਦੇ ਨਾਲ ਸਬੰਧਤ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣਾ ਆਦੇਸ਼ ਸੁਰੱਖਿਅਤ ਰੱਖਿਆ ਹੈ। ਰਿਹਾਇਸ਼ੀ ਵਿੱਤੀ ਕੰਪਨੀ ’ਚ ਪੀ. ਐੱਨ. ਬੀ. ਦੀ ਫਿਲਹਾਲ 32.6 ਫੀਸਦੀ ਹਿੱਸੇਦਾਰੀ ਹੈ।


ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ ਇਸ ਸਬੰਧ ’ਚ ਸੇਬੀ ਦੇ ਉਸ ਆਦੇਸ਼ ਖਿਲਾਫ ਸੈਟ ’ਚ ਅਪੀਲ ਕੀਤੀ ਸੀ, ਜਿਸ ’ਚ ਬਾਜ਼ਾਰ ਰੈਗੂਲੇਟਰ ਨੇ ਕਾਰਲਾਈਲ ਸਮੂਹ ਨਾਲ ਪ੍ਰਸਤਾਵਿਤ 4,000 ਕਰੋੜ ਰੁਪਏ ਦੇ ਸੌਦੇ ’ਤੇ ਅੱਗੇ ਵਧਣ ਤੋਂ ਰੋਕ ਦਿੱਤਾ ਸੀ।

ਇਕ ਪ੍ਰਾਕਸੀ ਐਡਵਾਇਜ਼ਰੀ (ਬਾਹਰੀ ਨਿਵੇਸ਼-ਸਲਾਹਕਾਰ) ਕੰਪਨੀ ਸਮੇਤ ਕੁਝ ਹਲਕਿਆਂ ਤੋਂ ਚਿੰਤਾ ਜਤਾਏ ਜਾਣ ਤੋਂ ਬਾਅਦ ਸੇਬੀ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਇਸ ਸੌਦੇ ’ਤੇ ਨਜ਼ਰ ਹੈ। ਇਸ ਸੌਦੇ ਦੇ ਤਹਿਤ ਅਖੀਰ ਕਾਰਲਾਈਲ ਸਮੂਹ ਪੰਜਾਬ ਨੈਸ਼ਨਲ ਬੈਂਕ ਦੀ ਸਹਾਇਕ ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਦਾ ਕੰਟਰੋਲ ਹਾਸਲ ਕਰੇਗਾ। ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਬੋਰਡ ਦੀ 31 ਮਈ ਨੂੰ ਹੋਈ ਬੈਠਕ ’ਚ ਲਏ ਗਏ ਫੈਸਲੇ ਦਾ ਬਚਾਅ ਕਰਦੇ ਹੋਏ ਰਾਵ ਨੇ ਕਿਹਾ ਕਿ ਫੈਸਲੇ ’ਚ ਕੋਈ ਗਲਤੀ ਨਹੀਂ ਸੀ। ਜੇ ਤੁਸੀਂ ਪਿਛਲੇ ਦੋ-ਢਾਈ ਸਾਲਾਂ ’ਚ ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਦੇ ਸ਼ੇਅਰ ਦੀ ਕੀਮਤ ਦੇਖੀ ਹੈ ਤਾਂ ਇਹ ਹੇਠਾਂ ਹੀ ਸੀ।


Sanjeev

Content Editor

Related News