ਓ. ਐੱਨ. ਜੀ. ਸੀ. ਨੇ ਆਪਣੇ ''ਤੇ ਕਰਜ਼ 35 ਫੀਸਦੀ ਘੱਟ ਕੀਤਾ

08/09/2020 4:11:00 PM

ਨਵੀਂ ਦਿੱਲੀ— ਜਨਤਕ ਖੇਤਰ ਦੀ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਆਪਣੇ ਕਰਜ਼ 'ਚ ਤਕਰੀਬਨ 35 ਫੀਸਦੀ ਦੀ ਕਟੌਤੀ ਕੀਤੀ ਹੈ।

ਓ. ਐੱਨ. ਜੀ. ਸੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਤੇਲ ਅਤੇ ਗੈਸ ਦੀਆਂ ਕੀਮਤਾਂ ਕਾਫ਼ੀ ਹੇਠਾਂ ਆਉਣ ਦੀ ਵਜ੍ਹਾ ਨਾਲ ਕੰਪਨੀ ਲਈ ਯੋਜਨਾਗਤ ਖਰਚ ਨੂੰ ਪੂਰਾ ਕਰਨਾ ਇਕ ਚੁਣੌਤੀ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ 31 ਮਈ 2019 ਤੱਕ ਉਸ 'ਤੇ ਬਕਾਇਆ ਕੁੱਲ ਕਰਜ਼ 21,593 ਕਰੋੜ ਰੁਪਏ ਸੀ। ਇਹ 31 ਮਾਰਚ 2020 ਨੂੰ ਘੱਟ ਕੇ 13,949 ਕਰੋੜ ਰੁਪਏ ਰਹਿ ਗਿਆ।

ਕੰਪਨੀ ਦਾ ਕਹਿਣਾ ਹੈ ਕਿ ਬਿਹਤਰ ਸੰਚਾਲਨ ਤੋਂ ਪ੍ਰਾਪਤ ਆਮਦਨ ਦਾ ਇਸਤੇਮਾਲ ਉਸ ਨੇ ਆਪਣੇ ਕਰਜ਼ ਦੇ ਬੋਝ ਨੂੰ ਘੱਟ ਕਰਨ ਲਈ ਕੀਤਾ ਹੈ। ਇਸ ਕਰਜ਼ 'ਚੋਂ 2,245 ਕਰੋੜ ਰੁਪਏ ਲੰਮੀ ਮਿਆਦ ਦੇ ਕਰਜ਼ ਖਾਤੇ ਦਾ ਹੈ। ਇਹ ਦਸੰਬਰ 2029 'ਚ ਮਿਚਿਓਰ ਹੋਣਾ ਹੈ। ਕੰਪਨੀ ਕੋਲ 31 ਮਾਰਚ 2020 ਤੱਕ 968 ਕਰੋੜ ਰੁਪਏ ਦੀ ਨਕਦੀ ਸੀ। ਇਕ ਸਾਲ ਪਹਿਲਾਂ ਇਹ 504 ਕਰੋੜ ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਸੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਓ. ਐੱਨ. ਜੀ. ਸੀ. ਨੇ 26,000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਮੌਜੂਦਾ ਤੇਲ ਅਤੇ ਗੈਸ ਕੀਮਤਾਂ ਨੂੰ ਦੇਖਦੇ ਹੋਏ ਇਸ ਨੂੰ ਹਾਸਲ ਕਰਨਾ ਕਾਫ਼ੀ ਚੁਣੌਤੀਪੂਰਨ ਹੋਵੇਗਾ।


Sanjeev

Content Editor

Related News