3 ਸਾਲਾਂ ’ਚ ‘ਸਟੇਮ’ ਖੇਤਰਾਂ ’ਚ ਨੌਕਰੀਆਂ 44 ਫੀਸਦੀ ਵਧੀਆਂ

01/13/2020 1:54:37 PM

ਮੁੰਬਈ — ਦੇਸ਼ ’ਚ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਮੈਥੇਮੈਟਿਕਸ (ਸਟੇਮ) ਨਾਲ ਸਬੰਧਤ ਨੌਕਰੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੰਬਰ 2016 ਤੋਂ ਨਵੰਬਰ 2019 ਦਰਮਿਆਨ ਦੇਸ਼ ’ਚ ਸਟੇਮ ਸਬੰਧਤ ਨੌਕਰੀਆਂ ’ਚ 44 ਫੀਸਦੀ ਦਾ ਵਾਧਾ ਹੋਇਆ ਹੈ।

ਰੋਜ਼ਗਾਰ ਸਬੰਧੀ ਸੇਵਾਵਾਂ ਦੇਣ ਵਾਲੀ ਵੈੱਬਸਾਈਟ ਇਨਡੀਡ ਦੇ ਅੰਕੜਿਆਂ ਅਨੁਸਾਰ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਲੋਕਾਂ ਲਈ ਸਟੇਮ ਨਾਲ ਸਬੰਧਤ ਭੂਮਿਕਾ ਕਾਫੀ ਆਕਰਸ਼ਕ ਹੈ। ਅੰਕੜਿਆਂ ਅਨੁਸਾਰ ਨਵੰਬਰ 2016 ਤੋਂ ਨਵੰਬਰ 2019 ਦੌਰਾਨ ਇਨ੍ਹਾਂ ਖੇਤਰਾਂ ’ਚ ਨੌਕਰੀਆਂ ’ਚ 44 ਫੀਸਦੀ ਦਾ ਵਾਧਾ ਹੋਇਆ ਹੈ। ਨਵੰਬਰ 2018 ਤੋਂ ਨਵੰਬਰ 2019 ਦੌਰਾਨ ਇਨ੍ਹਾਂ ’ਚ ਨੌਕਰੀਆਂ 5 ਫੀਸਦੀ ਵਧੀਆਂ ਹਨ। ਇਸ ਰਿਪੋਰਟ ਨੂੰ ਤਿਆਰ ਕਰਨ ਲਈ ਨਵੰਬਰ 2016 ਤੋਂ ਨਵੰਬਰ 2019 ਦੌਰਾਨ ਇਨਡੀਡ ਪਲੇਟਫਾਰਮ ’ਤੇ ਪੋਸਟਿੰਗ ਅਤੇ ਸਰਚ ਦੀ ਗਿਣਤੀ ਕੀਤੀ ਗਈ।


Related News