ਸੋਨਾ-ਚਾਂਦੀ ਦੀ ਵਾਇਦਾ ਕੀਮਤ ''ਚ ਉਛਾਲ, ਜਾਣੋ ਕਿੱਥੇ ਪਹੁੰਚੀ

07/08/2020 4:01:34 PM

ਨਵੀਂ ਦਿੱਲੀ— ਬੁੱਧਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਵਾਇਦਾ ਕੀਮਤਾਂ 'ਚ ਤੇਜ਼ੀ ਦਰਜ ਹੋਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਅਗਸਤ ਡਿਲਿਵਰੀ ਵਾਲੇ ਸੋਨੇ ਦੀ ਕੀਮਤ 88 ਰੁਪਏ ਯਾਨੀ 0.18 ਫੀਸਦੀ ਵੱਧ ਕੇ 48,888 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਮਜਬੂਤ ਹਾਜ਼ਰ ਮੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 0.05 ਫੀਸਦੀ ਦੀ ਤੇਜ਼ੀ ਨਾਲ 1,810.80 ਡਾਲਰ ਪ੍ਰਤੀ ਔਂਸ 'ਤੇ ਰਿਹਾ।

ਉੱਥੇ ਹੀ, ਐੱਮ. ਸੀ. ਐਕਸ. 'ਤੇ ਸਤੰਬਰ ਮਹੀਨੇ 'ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 129 ਰੁਪਏ ਯਾਨੀ 0.26 ਫੀਸਦੀ ਦੀ ਤੇਜ਼ੀ ਨਾਲ 50,331 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਚਾਂਦੀ ਵਾਇਦਾ ਕੀਮਤਾਂ 'ਚ ਤੇਜ਼ੀ ਦਾ ਕਾਰਨ ਘਰੇਲੂ ਬਾਜ਼ਾਰ 'ਚ ਮਜਬੂਤੀ ਦੇ ਰੁਖ਼ ਨੂੰ ਦੇਖਦੇ ਹੋਏ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਖਰੀਦ ਕਰਨਾ ਸੀ। ਕੌਮਾਂਤਰੀ ਪੱਧਰ 'ਤੇ ਨਿਊਯਾਰਕ ਚਾਂਦੀ ਦੀ ਕੀਮਤ 0.03 ਫੀਸਦੀ ਦੀ ਤੇਜ਼ੀ ਨਾਲ 18.70 ਡਾਲਰ ਪ੍ਰਤੀ ਔਂਸ ਹੋ ਗਈ।


Sanjeev

Content Editor

Related News