ਜੁਲਾਈ ''ਚ ਕੋਲਾ ਦਰਾਮਦ 43 ਫੀਸਦੀ ਘੱਟ ਕੇ 1.11 ਕਰੋੜ ਟਨ ਰਹੀ।

08/09/2020 2:06:34 PM

ਨਵੀਂ ਦਿੱਲੀ— ਦੇਸ਼ ਵਿਚ ਕੋਲੇ ਦੀ ਦਰਾਮਦ ਜੁਲਾਈ ਵਿਚ 43.2 ਫੀਸਦੀ ਘੱਟ ਕੇ 1.11 ਕਰੋੜ ਟਨ ਰਹਿ ਗਈ। ਖਾਨਾਂ ਕੋਲ, ਪਲਾਂਟਾਂ ਅਤੇ ਬੰਦਰਗਾਹਾਂ 'ਤੇ ਬਹੁਤ ਸਾਰੇ ਕੋਲੇ ਭੰਡਾਰ ਹਨ, ਜਿਸ ਕਾਰਨ ਦਰਾਮਦ 'ਚ ਕਮੀ ਆਈ ਹੈ।


ਐਮਜੰਕਸ਼ਨ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਅੰਕੜੇ ਸਮੁੰਦਰੀ ਜਹਾਜ਼ਾਂ ਦੀ ਸਥਿਤੀ ਅਤੇ ਸ਼ਿਪਿੰਗ ਕੰਪਨੀਆਂ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ 'ਤੇ ਆਧਾਰਿਤ ਹਨ।

ਜੁਲਾਈ 2019 ਵਿੱਚ ਕੋਲੇ ਦੀ ਦਰਾਮਦ 1.96 ਕਰੋੜ ਟਨ ਰਹੀ ਸੀ। ਐਮਜੰਕਸ਼ਨ ਟਾਟਾ ਸਟੀਲ ਅਤੇ ਸੇਲ ਦਾ ਸਾਂਝਾ ਉੱਦਮ ਹੈ।
ਇਹ ਇਕ ਬੀ2ਬੀ (ਕਾਰੋਬਾਰ ਤੋਂ ਕਾਰੋਬਾਰ) ਈ-ਕਾਮਰਸ ਕੰਪਨੀ ਹੈ, ਜੋ ਕੋਲਾ ਅਤੇ ਸਟੀਲ 'ਤੇ ਖੋਜ ਰਿਪੋਰਟਾਂ ਪ੍ਰਕਾਸ਼ਤ ਕਰਦੀ ਹੈ। ਐਮਜੰਕਸ਼ਨ ਦੇ ਅਨੁਸਾਰ, ਜੁਲਾਈ 2020 ਵਿਚ ਕੋਲੇ ਦੀ ਦਰਾਮਦ 1.11 ਕਰੋੜ ਟਨ (ਆਰਜ਼ੀ) ਰਹੀ। ਕੋਲਾ ਅਤੇ ਕੋਕ ਦੀ ਦਰਾਮਦ ਜੁਲਾਈ, 2019 ਵਿਚ 1.96 ਕਰੋੜ ਟਨ ਰਹੀ ਸੀ। ਮੌਜੂਦਾ ਵਿੱਤੀ ਸਾਲ, ਅਪ੍ਰੈਲ-ਜੁਲਾਈ, 2020 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਕੁੱਲ ਕੋਲਾ ਦੀ ਦਰਾਮਦ 5.72 ਕਰੋੜ ਟਨ ਰਹੀ। ਇਹ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ 8.91 ਕਰੋੜ ਟਨ ਦੇ ਅੰਕੜੇ ਨਾਲੋਂ 35.76 ਫੀਸਦੀ ਘੱਟ ਹੈ।


Sanjeev

Content Editor

Related News