ਖੁਸ਼ਕ ਮੌਸਮ ’ਚ ਲੂ ਨੇ ਵਧਾਇਆ ਗਰਮੀ ਦਾ ਪ੍ਰਕੋਪ, 43 ਡਿਗਰੀ ’ਚ ਹਾਲ ਬੇਹਾਲ
Saturday, May 18, 2024 - 04:45 AM (IST)

ਜਲੰਧਰ (ਪੁਨੀਤ) - ਜੂਨ-ਜੁਲਾਈ ’ਚ ਪੈਣ ਵਾਲੀ ਗਰਮੀ ਮਈ ਮਹੀਨੇ ’ਚ ਹੀ ਆਪਣੇ ਰੰਗ ਵਿਖਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਰੋਜ਼ਾਨਾ ਦਾ ਕੰਮ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਵਧਦੀ ਗਰਮੀ ਦੇ ਵਿਚਕਾਰ ਚੱਲ ਰਹੀ ਲੂ ਕਾਰਨ ਅੱਜ ਤਾਪਮਾਨ 43 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਦੁਪਹਿਰ ਵੇਲੇ ਸੜਕਾਂ ’ਤੇ ਸੰਨਾਟਾ ਛਾ ਗਿਆ ਤੇ ਲੋਕ ਛਾਂ ਦੀ ਤਲਾਸ਼ ਕਰਦੇ ਦੇਖੇ ਗਏ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਲਈ 65 ਹਜ਼ਾਰ ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
ਪਿਛਲੇ ਦਿਨ ਦੇ ਮੁਕਾਬਲੇ ਅੱਜ ਤਾਪਮਾਨ 1 ਡਿਗਰੀ ਤੋਂ ਜ਼ਿਆਦਾ ਸੀ। ਇਸ ਦੇ ਨਾਲ ਹੀ ਗਰਮੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਖਾਸ ਕਰ ਕੇ ਦੁਪਹਿਰ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਝਿਜਕ ਰਹੇ ਹਨ, ਜਿਸ ਕਾਰਨ ਕਾਰੋਬਾਰ ਤੇ ਕੰਮਕਾਜ ਵੀ ਪ੍ਰਭਾਵਿਤ ਹੋਣ ਲੱਗਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ’ਚ ਗਰਮੀ ਵਧਣ ਦੀ ਸੰਭਾਵਨਾ ਹੈ। ਇਸ ਸਮੇਂ ਮੌਸਮ ਬੇਹੱਦ ਖੁਸ਼ਕ ਹੈ, ਜਿਸ ਕਾਰਨ ਸਿੱਧੀ ਧੁੱਪ ਨਾਲ ਚਮੜੀ ’ਚ ਜਲਨ ਹੋ ਰਹੀ ਹੈ। ਇਸ ਮੌਸਮ ’ਚ ਆਪਣੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਧੁੱਪ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਕੁਝ ਵੋਟਰਾਂ ਨੂੰ ਵੋਟ ਪਾਉਣ 'ਚ ਆ ਸਕਦੀ ਹੈ ਦਿੱਕਤ, ਕਾਰੋਬਾਰ ਹੋਇਆ ਠੱਪ
ਆਮ ਨਾਲੋਂ 4-5 ਡਿਗਰੀ ਉੱਪਰ ਚੱਲ ਰਿਹਾ ਤਾਪਮਾਨ
ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ’ਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਇਸ ਸਮੇਂ ਤਾਪਮਾਨ ਆਮ ਨਾਲੋਂ 4-5 ਡਿਗਰੀ ਵੱਧ ਹੈ, ਜਿਸ ਕਾਰਨ ਗਰਮੀ ਵਧਣ ਦੀ ਸੰਭਾਵਨਾ ਹੈ। ਸਰਹੱਦੀ ਖੇਤਰਾਂ ’ਚ 5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਸ਼ਹਿਰਾਂ ਦੇ ਅੰਦਰ 4 ਡਿਗਰੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਗਰਮੀ ਵਧਦੀ ਗਈ ਤਾਂ ਦੁਪਹਿਰ ਸਮੇਂ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ।
ਇਹ ਵੀ ਪੜ੍ਹੋ- ਰੇਲ ਯਾਤਰੀ ਹੋ ਜਾਓ ਸਾਵਧਾਨ! ਇਹ ਗਲਤੀ ਕਰਨ 'ਤੇ ਹੁਣ ਲੱਗੇਗਾ ਜੁਰਮਾਨਾ, ਜਾਰੀ ਹੋਇਆ ਨਵਾਂ ਨਿਯਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e