ਕੋਵਿਡ ਖਿਲਾਫ ਲੜਾਈ ''ਚ 48 ਆਕਸੀਜਨ ਟੈਂਕਰ ਤਾਇਨਾਤ ਕਰੇਗਾ ਅਡਾਨੀ

05/08/2021 5:27:07 PM

ਨਵੀਂ ਦਿੱਲੀ- ਗਲੋਬਲ ਮਹਾਮਾਰੀ ਖਿਲਾਫ਼ ਲੜਾਈ ਵਿਚ ਅਡਾਨੀ ਗਰੁੱਪ ਨੇ ਆਪਣੇ ਸਾਰੇ ਸਰੋਤ ਲਾ ਦਿੱਤੇ ਹਨ, ਜਿਸ ਵਿਚ ਕਰਮਚਾਰੀ ਤੇ ਲੌਜੀਸਟਿਕਸ ਤੋਂ ਲੈ ਕੇ ਬੰਦਰਗਾਹ ਅਤੇ ਹਵਾਈ ਅੱਡੇ ਸ਼ਾਮਲ ਹਨ।

ਕੰਪਨੀ ਨੇ ਸ਼ਨੀਵਾਰ ਇਸ ਦੀ ਜਾਣਕਾਰੀ ਦਿੱਤੀ। ਗਰੁੱਪ ਦੇ ਬੁਲਾਰੇ ਨੇ ਕਿਹਾ ਕਿ 780 ਟਨ ਤਰਲ ਆਕਸੀਜਨ ਲਿਜਾਣ ਵਿਚ ਸਮਰੱਥ 48 ਕ੍ਰਾਇਓਜੈਨਿਕ ਟੈਂਕ ਖ਼ਰੀਦੇ ਗਏ ਹਨ। 

ਬੁਲਾਰੇ ਨੇ ਕਿਹਾ, ''ਜਿਵੇਂ ਕਿ ਕੋਵਿਡ ਦੀ ਦੂਜੀ ਲਹਿਰ ਭਾਰਤ ਵਿਚ ਆਈ, ਅਡਾਨੀ ਗਰੁੱਪ ਨੇ ਆਪਣੇ ਵਿਦੇਸ਼ੀ ਸੰਪਰਕਾਂ ਦਾ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ, ਤਾਂ ਜੋ ਮੈਡੀਕਲ ਆਕਸੀਜਨ ਤੇ ਆਵਜਾਈ ਯੋਗ ਕ੍ਰਾਇਓਜੈਨਿਕ ਕੰਟੇਨਰ ਵਰਗੀਆਂ ਮਹੱਤਵਪੂਰਨ ਚੀਜ਼ਾਂ ਦੀ ਸਪਲਾਈ ਯਕੀਨੀ ਕੀਤੀ ਜਾ ਸਕੇ।" ਗਰੁੱਪ ਨੇ ਸਾਊਦੀ ਅਰਬ, ਥਾਈਲੈਂਡ, ਸਿੰਗਾਪੁਰ, ਤਾਈਵਾਨ ਅਤੇ ਯੂ. ਏ. ਈ. ਵਰਗੇ ਦੇਸ਼ਾਂ ਦੇ ਪ੍ਰਮੁੱਖ ਨਿਰਮਾਤਾਵਾਂ ਤੋਂ 48 ਕ੍ਰਾਇਓਜੈਨਿਕ ਟੈਂਕ ਖ਼ਰੀਦੇ ਹਨ। ਇਨ੍ਹਾਂ ਵਿਚੋਂ ਕੁਝ ਵੱਡੇ ਕ੍ਰਾਇਓਜੈਨਿਕ ਟੈਂਕਾਂ ਨੂੰ ਗਰੁੱਪ ਦੇ ਗੁਜਰਾਤ ਸਥਿਤ ਮੁੰਦਰਾ ਬੰਦਰਗਾਹ ਰਾਹੀਂ ਭੇਜਿਆ ਗਿਆ, ਜਦੋਂ ਕਿ ਕੁਝ ਨੂੰ ਭਾਰਤੀ ਹਵਾਈ ਸੈਨਾ ਦੀ ਸਹਾਇਤਾ ਨਾਲ ਦੇਸ਼ ਵਿਚ ਲਿਆਂਦਾ ਗਿਆ। 


Sanjeev

Content Editor

Related News