ਫਾਹਾ ਲੈ ਰਹੇ ਨੌਜਵਾਨ ਦੀ ਬੱਚਿਆਂ ਨੇ ਬਚਾਈ ਜਾਨ
Friday, Jun 07, 2019 - 10:30 PM (IST)

ਜਲੰਧਰ,(ਸ਼ੋਰੀ): ਭੋਗਪੁਰ ਨੇੜੇ ਪੈਂਦੇ ਇਕ ਪਿੰਡ 'ਚ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਉਸ ਦੇ ਬੱਚਿਆਂ ਵਲੋਂ ਬਚਾਇਆ ਗਿਆ। ਜਾਣਕਾਰੀ ਮੁਤਾਬਕ ਭੋਗਪੁਰ ਨੇੜੇ ਇਕ ਪਿੰਡ ਦੇ ਰਹਿਣ ਵਾਲੇ ਨਸ਼ੇੜੀ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਪੱਖੇ ਨਾਲ ਕੱਪੜੇ ਦੇ ਸਹਾਰੇ ਫਾਹਾ ਲੱਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਬੱਚਿਆ ਨੇ ਇਹ ਦੇਖਦੇ ਹੀ ਰੌਲਾ ਪਾ ਦਿੱਤਾ। ਜਿਸ ਦੌਰਾਨ ਰੌਲਾ ਸੁਣ ਕੇ ਤੁਰੰਤ ਲੋਕ ਉਥੇ ਪਹੁੰਚ ਗਏ ਤੇ ਨੌਜਵਾਨ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ।