ਲੜਾਈ ਕਰਨ ਤੋਂ ਰੋਕਣ ਗਏ ਨੌਜਵਾਨ ਦੀ ਹੋਈ ਕੁੱਟ-ਮਾਰ, 5 ਖਿਲਾਫ਼ ਕੇਸ ਦਰਜ

Wednesday, May 13, 2020 - 12:49 PM (IST)

ਲੜਾਈ ਕਰਨ ਤੋਂ ਰੋਕਣ ਗਏ ਨੌਜਵਾਨ ਦੀ ਹੋਈ ਕੁੱਟ-ਮਾਰ, 5 ਖਿਲਾਫ਼ ਕੇਸ ਦਰਜ

ਫਗਵਾੜਾ(ਹਰਜੋਤ, ਜਲੋਟਾ) - ਲੜਾਈ-ਝਗੜਾ ਕਰਨ ਤੋਂ ਰੋਕਣ ਗਏ ਵਿਅਕਤੀ ਦੀ ਕੁੱਟ-ਮਾਰ ਕਰਨ 'ਤੇ ਦਾਤ ਮਾਰ ਕੇ ਉੱਗਲੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਨਦੀਪ ਸੱਲ੍ਹਣ ਪੁੱਤਰ ਮਹਿੰਦਰ ਪਾਲ ਵਾਸੀ ਮਕਾਨ ਨੰਬਰ 35 ਗਲੀ ਨੰਬਰ 3 ਖਲਵਾੜਾ ਗੇਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 8 ਮਈ ਨੂੰ ਵਿਕਾਸ ਨਗਰ ਮੁਹੱਲੇ ’ਚ ਲੋਕ ਇਕੱਠੇ ਹੋਏ ਸਨ। ਤਾਂ ਉਹ ਵੀ ਉੱਥੇ ਚੱਲਾ ਗਿਆ ਤਾਂ ਕੁੱਝ ਨੌਜਵਾਨ ਉੱਥੇ ਆਪਸ ’ਚ ਲੜ ਰਹੇ ਸੀ ਤਾਂ ਜਦੋਂ ਉਸਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਉਸਦੀ ਉਂਗਲੀ ਵੀ ਦਾਤਰ ਨਾਲ ਕੱਟ ਦਿੱਤੀ।

ਜਿਸ ਸਬੰਧ ’ਚ ਸਿਟੀ ਪੁਲਸ ਨੇ ਸੌਰਵ ਪੁੱਤਰ ਸਤਨਾਮ ਸਿੰਘ ਵਾਸੀ ਵਿਕਾਸ ਨਗਰ, ਮਨਪ੍ਰੀਤ ਸਿੰਘ, ਬਿੱਲੂ, ਹੈਪੀ, ਕਾਕਾ ਤੇ ਦੋ ਨਾ-ਮਾਲੂਮ ਨੌਜਵਾਨਾ ਖਿਲਾਫ਼ ਧਾਰਾ 326, 323, 148, 149, 188 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।


author

Harinder Kaur

Content Editor

Related News