ਬਿਜਲੀ ਕਰਮਚਾਰੀਆਂ ਨੇ ਮੰਗਾਂ ਦੇ ਹੱਕ ''ਚ ਕੀਤੀ ਗੇਟ ਰੈਲੀ

12/02/2019 6:47:21 PM

ਟਾਂਡਾ (ਮੋਮੀ,ਪੰਡਿਤ)— ਜੁਆਇੰਟ ਫੋਰਮ ਪਟਿਆਲਾ ਦੇ ਸੱਦੇ ਤੇ 132 ਕੇ. ਵੀ. ਸਬ ਸਟੇਸ਼ਨ ਟਾਂਡਾ ਦੇ ਬਿਜਲੀ ਕਰਮਚਾਰੀਆਂ ਨੇ ਅੱਜ ਪਿਛਲੇ ਮਹੀਨੇ ਦੀ ਤਨਖਾਹ ਲੇਟ ਹੋਣ ਅਤੇ ਹੋਰਨਾਂ ਮੰਗਾਂ ਦੇ ਸਬੰਧ 'ਚ ਗੇਟ ਰੈਲੀ ਕੀਤੀ। ਇਸ ਮੌਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪੰਜਾਬ ਟੈਕਨੀਕਲ ਸਰਵਿਸ ਸਰਵਸਿਜ ਯੂਨੀਅਨ ਰਜਿਸਟਰ ਪੰਜਾਬ ਮੰਡਲ ਭੋਗਪੁਰ ਦੇ ਪ੍ਰਧਾਨ ਦਿਲਵਰ ਸਿੰਘ ਸੈਣੀ ਦੀ ਅਗਵਾਈ 'ਚ ਹੋਈ ਇਸ ਰੋਸ ਰੈਲੀ ਦੌਰਾਨ ਸਮੂਹ ਕਰਮਚਾਰੀਆਂ ਵੱਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਦਸੰਬਰ ਮਹੀਨੇ ਦੀ ਤਨਖਾਹ ਦਿੱਤੀ ਜਾਵੇ। 
ਇਸ ਤੋਂ ਇਲਾਵਾ ਸਮੂਹ ਕਰਮਚਾਰੀਆਂ ਨੂੰ ਪੇਅ ਬੈਂਡ ਪੇਅ ਸਕੇਲ ਅਤੇ 23 ਸਾਲਾ ਪ੍ਰਮੋਸ਼ਨ ਸਕੇਲ,ਨਵੀਂ ਭਰਤੀ ਕਰਨ,ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਦਿਲਵਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬਿਜਲੀ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਅਜੇ ਤੱਕ ਪ੍ਰਾਪਤ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਦਾ ਮਹਿੰਗਾਈ ਦੇ ਇਸ ਯੁੱਗ 'ਚ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਇਸ ਰੋਸ ਰੈਲੀ ਦੌਰਾਨ ਲਾਈਨਮੈਨ ਰਾਜ ਕੁਮਾਰ, ਲਾਈਨਮੈਨ ਜਰਨੈਲ ਸਿੰਘ,ਕਮਲਜੀਤ ਜੇ.ਈ ਕਮਲਜੀਤ ਸਿੰਘ,ਦਲਜਿੰਦਰ ਸਿੰਘ,ਦਵਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਨਾਨਕ ਚੰਦ,ਯੋਗਰਾਜ,ਸਤਨਾਮ ਸਿੰਘ,ਬਲਵਿੰਦਰ ਸਿੰਘ,ਕਮਲਜੀਤ ਸਿੰਘ ਆਦਿ ਵੀ ਹਾਜ਼ਰ ਸਨ।  


shivani attri

Content Editor

Related News