ਮਾਸੀ ਦਾ ਸ਼ਰਮਨਾਕ ਕਾਰਾ, ਭਾਣਜੀ ''ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ

Monday, Feb 12, 2024 - 10:48 AM (IST)

ਮਾਸੀ ਦਾ ਸ਼ਰਮਨਾਕ ਕਾਰਾ, ਭਾਣਜੀ ''ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ

ਜਲੰਧਰ (ਮਹੇਸ਼)-ਆਪਣੀ ਸਕੀ ਭਾਣਜੀ ’ਤੇ ਤੇਜ਼ਾਬ ਸੁੱਟਣ ਵਾਲੀ ਮਾਸੀ ਨੂੰ ਬੱਸ ਅੱਡਾ ਚੌਂਕੀ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੀ 1 ਜਨਵਰੀ ਨੂੰ ਕਿਸੇ ਘਰੇਲੂ ਝਗੜੇ ਕਾਰਨ ਕੂਲ ਰੋਡ ’ਤੇ ਜਲੰਧਰ ਦੇ ਮਕਸੂਦਾਂ ਇਲਾਕੇ ਵਿਚ ਰਹਿੰਦੀ 25 ਸਾਲਾ ਅੰਕਿਤਾ ਨਾਂ ਦੀ ਲੜਕੀ ’ਤੇ ਉਸ ਦੀ ਸਕੀ ਮਾਸੀ ਟੀਨਾ ਹਾਂਡਾ ਪਤਨੀ ਵਿਕਰਮ ਹਾਂਡਾ ਵਾਸੀ 148/1 ਘੁਮਾਰਾਂ ਮੁਹੱਲਾ ਪਟਿਆਲਾ ਨੇ ਐਸਿਡ ਸੁੱਟ ਦਿੱਤਾ ਸੀ। ਇਸ ਹਾਦਸੇ ਵਿਚ ਅੰਕਿਤਾ ਜੋਕਿ ਪ੍ਰਾਈਵੇਟ ਹਸਪਤਾਲ ਵਿਚ ਬਤੌਰ ਸੁਪਰਵਾਈਜ਼ਰ ਕੰਮ ਕਰਦੀ ਹੈ, ਦੀ ਗਰਦਨ, ਵਾਲ ਅਤੇ ਕੱਪੜੇ ਝੁਲਸ ਗਏ ਸਨ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਐਸਿਡ ਸੁੱਟਣ ਤੋਂ ਬਾਅਦ ਅੰਕਿਤਾ ਦੀ ਮਾਸੀ ਮੌਕੇ ਤੋਂ ਫਰਾਰ ਹੋ ਗਈ ਸੀ।

ਬੱਸ ਅੱਡਾ ਪੁਲਸ ਨੇ ਅੰਕਿਤਾ ਦੇ ਬਿਆਨਾਂ ’ਤੇ ਟੀਨਾ ਹਾਂਡਾ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 326-ਏ ਤਹਿਤ ਥਾਣਾ ਨੰਬਰ 6 ਵਿਚ 3 ਜਨਵਰੀ ਨੂੰ ਐੱਫ਼. ਆਈ. ਆਰ. ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੰਕਿਤਾ ਦੇ ਸੜੇ ਹੋਏ ਕੱਪੜੇ ਅਤੇ ਵਾਲ ਵੀ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਏ ਸਨ। ਚੌਂਕੀ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੁਲਸ ਨੇ ਮਹਿਲਾ ਕਾਂਸਟੇਬਲ ਜਸਵਿੰਦਰ ਕੌਰ ਦੀ ਮਦਦ ਨਾਲ ਦੋਸ਼ੀ ਔਰਤ ਟੀਨਾ ਹਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਹਨੀ ਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਹੋਟਲਾਂ 'ਚ ਬੁਲਾ ਵੀਡੀਓਜ਼ ਬਣਾ ਕੇ ਇੰਝ ਹੁੰਦਾ ਸੀ ਸ਼ਰਮਨਾਕ ਧੰਦਾ

ਐਤਵਾਰ ਉਸ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾਇਆ ਗਿਆ ਹੈ। ਪੁਲਸ ਵੱਲੋਂ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਉਸ ਨੂੰ ਦੋਬਾਰਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਦੇ ਮੁਤਾਬਕ ਘਟਨਾ ਦੇ ਸਮੇਂ ਜੇਕਰ ਅੰਕਿਤਾ ਹਿੰਮਤ ਨਾ ਵਿਖਾਉਂਦੀ ਤਾਂ ਐਸਿਡ ਨਾਲ ਉਸ ਦਾ ਚਿਹਰਾ ਪੂਰੀ ਤਰ੍ਹਾਂ ਖ਼ਰਾਬ ਹੋ ਸਕਦਾ ਸੀ ਪਰ ਉਸ ਨੇ ਭੱਜ ਕੇ ਆਪਣਾ ਬਚਾਅ ਕਰ ਲਿਆ ਪਰ ਪਿੱਛਿਓਂ ਸੁੱਟਿਆ ਗਿਆ ਐਸਿਡ ਉਸ ਦੀ ਗਰਦਨ ’ਤੇ ਪੈ ਗਿਆ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News