ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਪਰੇਸ਼ਾਨ

05/04/2020 9:52:50 PM

ਬਲਾਚੌਰ,(ਬ੍ਰਹਮਪੁਰੀ) : ਇਸ ਵਾਰ ਜਿੱਥੇ ਕੋਰੋਨਾ ਦੀ ਮਹਾਮਾਰੀ ਕਰਕੇ ਸਰਕਾਰੀ ਤੰਤਰ ਤੇ ਪ੍ਰਸ਼ਾਸਨ ਪਰੇਸ਼ਾਨ ਹੈ, ਉਥੇ ਕਿਰਤੀ ਵਰਗ ਪੇਮੈਂਟ ਨਾ ਹੋਣ ਕਰਕੇ ਪਰੇਸ਼ਾਨ ਹੈ।  ਬਲਾਚੌਰ ਦੀਆਂ 9 ਮੰਡੀਆਂ  ਬਲਾਚੌਰ, ਮਜਾਰੀ, ਸਾਹਿਬਾ, ਬਕਾਪੁਰ, ਸੜੋਆ, ਟੋਂਸਾਂ, ਕਾਠਗੜ੍ਹ, ਨਾਨੋਵਾਲ ਵਿਜੇ ਰਾਣੇ ਵਾਲ਼ਾ, ਮੋਹਰਾਂ ਵਿਖੇ ਕਰੀਬ ਕਣਕ ਦੀ 90% ਖਰੀਦ ਹੋ ਚੁੱਕੀ ਹੈ ਪਰ ਲਿਫਟਿੰਗ  ਇੱਕਾ ਦੁਕਾ ਨੂੰ ਛੱਡ ਕੇ ਨਹੀਂ ਹੋ ਰਹੀ, ਜਿਸ ਨਾਲ ਮਜ਼ਦੂਰਾਂ ਨੂੰ ਪੇਮੈਂਟ ਤਦ ਹੋਵੇਗੀ, ਜਦ ਲਿਫਟਿੰਗ ਹੋਵੇਗੀ। ਇਸ ਕਰਕੇ ਮੰਡੀਆਂ ਵਿੱਚ ਮਜ਼ਦੂਰ ਵਿਹਲੇ ਬੈਠੇ ਹਨ। ਪਨਸਅਪ ਅਤੇ ਪਨਗ੍ਰੇਨ ਦੀ ਖਰੀਦ ਮਜਾਰੀ, ਸਾਹਿਬਾ, ਬਲਾਚੌਰ ਆਦਿ ਵਿਖ਼ੇ ਹੋਈ ਜਦ ਕਿ ਟੌਸਆਂ, ਕਾਠਗੜ੍ਹ, ਬਕਪੁਰ, ਸੜੋਆ, ਐਫ. ਸੀ. ਆਈ ਦੀ ਖਰੀਦ ਹੋਈ। ਇਨ੍ਹਾਂ 'ਚ ਸਰਕਾਰੀ ਲੇਬਰ ਕੰਮ ਕਰ ਰਹੀ ਹੈ ਅਜੇ ਇਨ੍ਹਾਂ 'ਚ ਵੀ ਲਿਫਟਿੰਗ ਨਹੀਂ ਪੂਰੀ ਹੋਈ ਜਦ ਤੱਕ ਮੰਡੀ ਵਿੱਚੋਂ ਕਣਕ ਦੀ ਲਿਫਟਿੰਗ ਨਹੀਂ ਹੁੰਦੀ ਆੜ੍ਹਤੀ ਦੀ ਜਿੰਮੇਵਾਰੀ ਰਹਿੰਦੀ ਹੈ, ਜਦ ਕਿ ਆੜ੍ਹਤੀ ਖਰੀਦ ਕਰ ਕੇ ਲੱਗਭਗ ਵੇਹਲੇ ਹਨ ਪਰ ਕਣਕ ਦੇ ਲੱਗੇ ਅਬਾਰ ਸਮੱਸਿਆ ਬਣ ਗਏ।

ਕੀ ਕਹਿੰਦੇ ਅਧਿਕਾਰੀ  
ਇਸ ਬਾਰੇ ਜਦੋਂ ਫ਼ੂਡ ਇੰਸਪੈਕਟਰ ਪਨਸਪ ਭੂਮਬਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਜ਼ਰਬੇਕਾਰ ਲੇਬਰ ਦਾ ਕੰਮ ਹੁੰਦਾ ਹੈ ਕਿ ਉਹ ਬੋਰੀਆਂ ਦਾ ਸਟੈਕ ਬਣਾਉਂਦੇ ਹਨ, ਜੋ ਸਟੈਕ ਕਈ ਸਾਲ ਰੱਖਣਾ ਪੈ ਜਾਂਦਾ  ਹੈ। ਇਸ ਵਾਰ ਪ੍ਰਵਾਸੀ ਮਜ਼ਦੂਰ ਲਾਕ ਡਾਨ ਕਰਕੇ ਨਹੀਂ ਆਏ। ਇਸ ਲਈ ਥੋੜੀ ਲੇਬਰ ਕੰਮ ਕਰਨ ਕਰਕੇ ਦੇਰੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵਾਰ ਛੇ ਟੋਲੀਆਂ ਲੇਬਰ ਹਨ, ਜਦ ਕਿ ਲੋੜ 12 ਟੋਲੀਆਂ ਦੀ ਹੈ। ਇਸ ਕਰਕੇ ਦੇਰੀ ਹੋ ਰਹੀ ਮਾਰਕਫੈਡ ਤੇ ਐਫ. ਸੀ. ਆਈ. ਦੇ ਅਧਿਕਾਰੀਆਂ ਦੀ ਸਮੱਸਿਆ ਵੀਂ ਲੇਬਰ ਦੀ ਹੈ।


Deepak Kumar

Content Editor

Related News