ਵੀਕੈਂਡ ਲਾਕਡਾਊਨ : ਬੱਸਾਂ ਵਾਲਿਆਂ ਨੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ

04/26/2021 1:35:01 PM

ਜਲੰਧਰ (ਪੁਨੀਤ)-ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਬੱਸਾਂ ’ਚ 50 ਫੀਸਦੀ ਤੱਕ ਯਾਤਰੀ ਬਿਠਾਉਣ ਦਾ ਨਿਯਮ ਬਣਾਇਆ ਗਿਆ ਹੈ ਪਰ ਵੀਕੈਂਡ ਲਾਕਡਾਊਨ ਦੌਰਾਨ ਇਸ ਨਿਯਮ ਦੀਆਂ ਜੰਮ ਕੇ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਲਾਕਡਾਊਨ ਕਾਰਨ ਅੱਜ ਬਹੁਤ ਘੱਟ ਬੱਸਾਂ ਚੱਲੀਆਂ ਅਤੇ ਜੋ ਚਲਾਈਆਂ ਗਈਆਂ, ਉਨ੍ਹਾਂ ’ਚ ਸੀਟਾਂ ਫੁੱਲ ਰਹੀਆਂ। ਵੱਡੀ ਗਿਣਤੀ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫਰ ਕਰਦਿਆਂ ਦੇਖਿਆ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਸਬੰਧੀ ਨਿਯਮਾਂ ਦੀਆਂ ਜੋ ਧੱਜੀਆਂ ਉੱਡ ਰਹੀਆਂ ਹਨ, ਉਹ ਜਨਤਾ ਲਈ ਖਤਰਨਾਕ ਸਾਬਤ ਹੋਣਗੀਆਂ। ਨਿਯਮਾਂ ਦੀ ਉਲੰਘਣਾ ਲਈ ਰੋਡਵੇਜ਼ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਬੱਸ ਅੱਡੇ ’ਚ ਨਿਯਮਾਂ ਦਾ ਪਾਲਣ ਕਰਵਾਉਣ ਲਈ ਕੋਈ ਵੀ ਅਧਿਕਾਰੀ ਨਜ਼ਰ ਨਹੀਂ ਆਉਂਦਾ।

PunjabKesari

ਬੱਸਾਂ ’ਚ ਸਫਰ ਕਰਨ ਵਾਲੇ ਕਈ ਯਾਤਰੀ ਬਿਨਾਂ ਮਾਸਕ ਦੇ ਨਜ਼ਰ ਆਉਂਦੇ ਹਨ। ਉਥੇ ਹੀ ਬੱਸਾਂ ਦੇ ਚਾਲਕ ਦਲਾਂ ਦਾ ਕਹਿਣਾ ਸੀ ਕਿ ਬੱਸਾਂ ’ਚ 50 ਫੀਸਦੀ ਯਾਤਰੀ ਪੂਰੇ ਹੋਣ ’ਤੇ ਉਹ ਲੋਕਾਂ ਨੂੰ ਬੱਸਾਂ ’ਚ ਚੜ੍ਹਨ ਤੋਂ ਮਨ੍ਹਾ ਕਰ ਰਹੇ ਹਨ ਪਰ ਕੋਈ ਯਾਤਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਅੱਜ ਲਾਕਡਾਊਨ ਦੌਰਾਨ ਉਨ੍ਹਾਂ ਦਾ ਯਾਤਰੀਆਂ ਨਾਲ ਬੋਲ-ਬੁਲਾਰਾ ਵੀ ਹੋਇਆ। ਜੇਕਰ ਪੰਜਾਬ ਰੋਡਵੇਜ਼ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਰਹਿਣ ਤਾਂ ਸਥਿਤੀ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ।

PunjabKesari

ਪੰਜਾਬ ਸਰਕਾਰ ਵੱਲੋਂ ਬੱਸਾਂ ’ਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦਿੱਤੀ ਗਈ ਹੈ, ਜਿਸ ਕਾਰਨ ਬੱਸ ਦੇ ਕਾਊਂਟਰ ’ਤੇ ਲੱਗਦਿਆਂ ਹੀ ਔਰਤਾਂ ਵੱਡੀ ਗਿਣਤੀ ’ਚ ਬੱਸਾਂ ਵਿਚ ਚੜ੍ਹ ਜਾਂਦੀਆਂ ਹਨ। ਜਦੋਂ ਯਾਤਰੀਆਂ ਦੀ ਗਿਣਤੀ ਪੂਰੀ ਹੋ ਜਾਂਦੀ ਹੈ ਤਾਂ ਵੀ ਔਰਤਾਂ ਲੜ-ਝਗੜ ਕੇ ਬੱਸਾਂ ’ਚ ਚੜ੍ਹਦੀਆਂ ਹਨ। ਉਥੇ ਹੀ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ ਅਤੇ ਸਬੰਧਤ ਕਰਮਚਾਰੀਆਂ ਨੂੰ ਨਿਯਮਾਂ ਦਾ ਪਾਲਣ ਕਰਵਾਉਣ ਲਈ ਕਿਹਾ ਜਾ ਰਿਹਾ ਹੈ।


Manoj

Content Editor

Related News