ਫ਼ਿਲੌਰ 'ਚ ਉੱਡੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ! ਦੋ ਧਿਰਾਂ ਦੀ ਲੜਾਈ 'ਚ ਨਾਜਾਇਜ਼ ਹਥਿਆਰ ਨਾਲ ਚੱਲੀਆਂ ਗੋਲ਼ੀਆਂ

Monday, Apr 22, 2024 - 10:11 AM (IST)

ਫ਼ਿਲੌਰ 'ਚ ਉੱਡੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ! ਦੋ ਧਿਰਾਂ ਦੀ ਲੜਾਈ 'ਚ ਨਾਜਾਇਜ਼ ਹਥਿਆਰ ਨਾਲ ਚੱਲੀਆਂ ਗੋਲ਼ੀਆਂ

ਫਿਲੌਰ (ਭਾਖੜੀ)– ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਦੋ ਤੋਂ ਤਿੰਨ ਗੋਲ਼ੀਆਂ ਚਲਾਈਆਂ ਗਈਆਂ, ਦੋਵੇਂ ਧਿਰਾਂ ਨੇ ਇਕ ਦੂਜੇ ’ਤੇ ਜੰਮ ਕੇ ਇੱਟਾਂ ਪੱਥਰ ਚੱਲੇ, ਜਿਸ ਨਾਲ ਘਰ ਦੇ ਬਾਹਰ ਖੜੀ ਸਾਬਕਾ ਕੌਂਸਲਰ ਦੀ ਗੱਡੀ ਦੇ ਸੀਸ਼ੇ ਟੁੱਟ ਗਏ। ਪੁਲਸ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਸਿਰਫ ਇਕ ਘੰਟੇ ਵਿਚ ਹੀ ਨਾਜਾਇਜ਼ ਹਥਿਆਰ ਨਾਲ ਗੋਲੀਆਂ ਚਲਾਉਣ ਮੁਲਜ਼ਮਾਂ ਦੀ ਪਛਾਣ ਕਰ ਕੇ ਉਨਾਂ ਨੂੰ ਫੜਨ ਲਈ ਪੁਲਸ ਟੀਮਾਂ ਦਾ ਗਠਨ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪਿਆਂ 'ਤੇ ਮਹਿੰਗਾਈ ਦੀ ਦੋਹਰੀ ਮਾਰ! ਜੇਬ 'ਤੇ ਪਵੇਗਾ ਵਾਧੂ ਬੋਝ

ਮੁਹੱਲਾ ਉਚੀ ਘਾਟੀ ਦੇਵੀ ਮੰਦਰ ਨੇੜੇ ਰਹਿਣ ਵਾਲੇ ਮਨੀ ਅਤੇ ਕਿਰਨ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਲਗਭਗ ਨੇੜਲੇ ਮੁਹੱਲੇ ਦਾ ਰਹਿਣ ਵਾਲਾ ਵਿਜੇ, ਉਸਦਾ ਬੇਟਾ ਫਜ਼ਲ ਆਪਣੇ 15-20 ਸਾਥੀਆਂ ਨਾਲ ਉਨਾਂ ਦੇ ਮੁਹੱਲੇ ਵਿਚ ਆ ਗਏ। ਜਿਨ੍ਹਾਂ ਨੇ ਪਹਿਲਾ ਉਨ੍ਹਾਂ ਦੇ ਘਰਾਂ ’ਤੇ ਹਮਲਾ ਕਰਦੇ ਹੋਏ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਜਦ ਇਕ ਮਹਿਲਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਜੇ ਨੇ ਉਸ ਦੇ ਮੂੰਹ ’ ਤੇ ਥੱਪੜ ਮਾਰੇ। ਹਮਲਾਵਰਾਂ ਵੱਲੋਂ ਚਲਾਏ ਇੱਟਾਂ-ਪੱਥਰਾਂ ਨਾਲ ਘਰ ਦੇ ਬਾਹਰ ਖੜੀ ਸਾਬਕਾ ਕੌਂਸਲਰ ਦੀ ਗੱਡੀ ਦੇ ਵੀ ਸੀਸ਼ੇ ਟੁੱਟ ਗਏ। ਜਿਵੇਂ ਹੀ ਹਮਲਾਵਰਾਂ ਨੇ ਔਰਤ ’ਤੇ ਹੱਥ ਚੁਕਿਆ, ਉਸੇ ਸਮੇਂ ਇਕ ਲੜਕੇ ਨੇ ਨਾਜਾਇਜ਼ ਪਿਸਤੋਲ ਕੱਢ ਕੇ 3 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਹਮਲਾਵਰ ਪਹਿਲਾ ਥੋੜਾ ਪਿਛੇ ਹਟੇ। ਇਸ ਦੌਰਾਨ ਭੀੜ ਵਿਚੋਂ ਫਿਰ ਇਕ ਗੋਲੀ ਦੀ ਅਾਵਾਜ਼ ਆਈ ਜਿਸ ਤੋਂ ਬਾਅਦ ਹਮਲਾਵਰਾਂ ਨੇ ਫਿਰ ਤੇਜ਼ੀ ਨਾਲ ਹਮਲਾ ਕਰ ਦਿੱਤਾ। ਪੂਰੇ ਮੁਹੱਲੇ ਵਿਚ ਹਰ ਪਾਸੇ ਇੱਟਾਂ-ਪੱਥਰ ਪਏ ਸਨ। ਮੁਹੱਲਾ ਨਿਵਾਸੀਆਂ ਦਾ ਦੋਸ਼ ਸੀ ਕਿ ਵਿਜੇ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਚੈਨ ਨਾਲ ਜਿਉਣ ਨਹੀਂ ਦੇ ਰਹੇ। ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੇ ਘਰਾਂ ’ਤੇ ਹਮਲਾ ਕਰ ਕੇ ਨੁਕਸਾਨ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸਮਾਰਟ ਸਿਟੀ 'ਚ ਹੋਇਆ ਘਪਲਾ ਵਿਜੀਲੈਂਸ ਦੀ ਰਡਾਰ 'ਤੇ! ਸਖ਼ਤ ਐਕਸ਼ਨ ਦੀ ਤਿਆਰੀ

ਦੂਜੀ ਧਿਰ ਦੀ ਮਹਿਲਾ ਪਾਸੋ ਅਤੇ ਤਾਨੀਆਂ ਨੇ ਦੱਸਿਆ ਕਿ ਦੁਪਹਿਰ 12 ਵਜੇ ਉਨ੍ਹਾਂ ਦਾ ਲੜਕਾ ਫਜ਼ਲ ਜਦ ਦੇਵੀ ਮੰਦਰ ਕੋਲ ਲੰਘਿਆਂ ਤਾਂ ਉਥੇ ਖੜੇ ਲੜਕਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਹੱਥੋਂ ਛੁਟ ਕੇ ਘਰ ਪੁੱਜਿਆ, ਜਿਸ ’ਤੇ ਵਿਜੇ ਆਪਣੇ ਕੁਝ ਸਾਥੀਆਂ ਨਾਲ ਜਦ ਪੁੱਛਣ ਗਿਆ ਤਾਂ ਉਨ੍ਹਾਂ ਨੇ ਵਿਜੇ ’ਤੇ ਹਮਲਾ ਕਰ ਦਿੱਤਾ । ਇਕ ਲੜਕੇ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਬਿਟਨ ਕੁਮਾਰ ਭਾਰੀ ਪੁਲਸ ਫੋਰਸ ਨਾਲ ਊਥੇ ਪੁੱਜ ਗਏ। ਬਿਟਨ ਕੁਮਾਰ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਸਿਰਫ 1 ਘੰਟੇ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਨਾਜਾਇਜ਼ ਹਥਿਆਰਾਂ ਨਾਲ ਗੋਲੀਆਂ ਚਲਾਉਣ ਵਾਲੇ ਲੜਕਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਨ ਲਈ ਪੁਲਸ ਟੀਮਾਂ ਗਠਿਤ ਕਰ ਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕ ਪੁਲਸ ਦੇ ਦਬਾਅ ਕਾਰਨ ਲੜਕੇ ਸਰੰਡਰ ਕਰਨ ਲਈ ਤਿਆਰ ਹੋ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News