ਪੀਣ ਵਾਲੇ ਪਾਣੀ ਦੀ ਸਪਲਾਈ ’ਚੋਂ ਨਿਕਲਿਆ ਸਪੋਲੀਆ

Monday, Sep 03, 2018 - 01:54 AM (IST)

ਰੂਪਨਗਰ,   (ਵਿਜੇ)-  ਨਗਰ ਕੌਂਸਲ ਰੂਪਨਗਰ ਵਲੋਂ ਜੋ ਸ਼ਹਿਰ ’ਚ ਪੀਣ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਉਹ ਦੂਸ਼ਿਤ ਹੀ ਨਹੀਂ ਬਲਕਿ ਉਸ ’ਚੋਂ ਅੱਜ ਇਕ ਛੋਟਾ ਸਪੋਲੀਆ ਵੀ ਨਿਕਲਿਆ, ਜਿਸ ਕਾਰਨ ਮੁਹੱਲਾ ਦੇ ਲੋਕ ਕਾਫੀ ਦੁਖੀ ਤੇ ਪਰੇਸ਼ਾਨ ਨਜ਼ਰ ਆ ਰਹੇ ਸੀ। ਅੱਜ ਦੁਪਹਿਰ ਸਥਾਨਕ ਦੇਨਾ ਬੈਂਕ ਦੇ ਸਾਹਮਣੇ ਮੁਹੱਲਾ ਫੂਲ ਚੱਕਰ ’ਚ  ਰਹਿੰਦੀ ਇਕ ਗ੍ਰਹਿਣੀ ਰਾਮਕਲੀ ਪਤਨੀ ਰਾਜਮੱਲ ਜਦੋਂ ਨਗਰ ਕੌਂਸਲ ਦੀ  ਟੂਟੀ  ਤੋਂ ਪਾਣੀ ਭਰ ਰਹੀ ਸੀ ਤਾਂ ਪਹਿਲਾਂ ਉਸ ’ਚੋਂ ਗੰਦਾ ਪਾਣੀ ਆਇਆ ਅਤੇ ਥੋਡ਼੍ਹੀ ਦੇਰ ਬਾਅਦ ਜੋ ਪਾਣੀ ਆਇਆ ਉਸ ’ਚੋਂ ਇਕ ਛੋਟਾ ਸਪੋਲੀਆ ਨਿਕਲਿਆ।  ਜਿਸ ਨੂੰ ਦੇਖ ਕੇ ਉਹ ਘਬਰਾ ਗਈ ਅਤੇ ਉਸਨੇ ਆਸਪਾਸ ਦੇ ਲੋਕਾਂ ਨੂੰ ਇਕੱਠਾ ਕਰ ਲਿਆ ਅਤੇ ਲੋਕਾਂ ਨੇ ਉਸ ਪਾਣੀ ਤੇ ਸਪੋਲੀਏ ਨੂੰ ਇਕ ਬੋਤਲ ’ਚ ਬੰਦ ਕਰ ਦਿੱਤਾ ਤਾਂ ਕਿ ਉਹ ਇਸ ਨੂੰ ਉੱਚ ਅਧਿਕਾਰੀਆਂ ਨੂੰ ਦਿਖਾ ਸਕੇ ਤਾਂ ਕਿ ਨਗਰ ਕੌਂਸਲ ਤੇ ਵਾਟਰ ਵਰਕਸ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸ਼ਹਿਰ ਦੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਪਾਣੀ  ਚੈੱਕ ਕਰ ਕੇ ਪੀਣ।
 ਇਸ ਦੌਰਾਨ ਸਮਾਜ ਸੇਵੀ ਗੁਰਵਿੰਦਰ ਸਿੰਘ ਜੱਗੀ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਕਿਸੇ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ  ਤੇ ਨਾਲ ਹੀ ਸ਼ਹਿਰ ਦੇ ਲੋਕਾਂ ਨੂੰ ਸਵੱਛ ਪਾਣੀ ਪੀਣ ਲਈ ਮੁਹੱਇਆ ਕਰਵਾਇਆ ਜਾਵੇ।
 


Related News