ਬੇਕਾਬੂ ਕਾਰ ਦਰੱਖਤ ’ਚ ਵੱਜੀ, ਨੌਜਵਾਨ ਦੀ ਮੌਤ

Monday, Oct 19, 2020 - 01:59 AM (IST)

ਬੇਕਾਬੂ ਕਾਰ ਦਰੱਖਤ ’ਚ ਵੱਜੀ, ਨੌਜਵਾਨ ਦੀ ਮੌਤ

ਫਗਵਾੜਾ, (ਹਰਜੋਤ)- ਅੱਜ ਸ਼ਾਮ 7.30 ਵਜੇ ਦੇ ਕਰੀਬ ਫਗਵਾੜਾ ਹੁਸ਼ਿਆਰਪੁਰ ਸੜਕ ’ਤੇ ਲੁਧਿਆਣਾ ਤੋਂ ਊਨਾ ਜਾ ਰਹੀ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ’ਚ ਜਾ ਵੱਜੀ। ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਵੇਕ ਸ਼ਰਮਾ ਅਤੇ ਜ਼ਖਮੀ ਦੀ ਪਛਾਣ ਉਦੇ ਵੀਰ ਵਾਸੀ ਊਨਾ ਹਿਮਾਚਲ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਲੁਧਿਆਣਾ ਤੋਂ ਊਨਾ ਜਾ ਰਹੇ ਸਨ ਤੇ ਰਸਤੇ ਵਿਚ ਸਵਿਫ਼ਟ ਕਾਰ ਦੇ ਅਚਾਨਕ ਬੇਕਾਬੂ ਹੋਣ ਕਾਰਣ ਇਹ ਕਾਰ ਦਰੱਖਤ ’ਚ ਜਾ ਵੱਜੀ। ਜਿਸ ਕਾਰਣ ਇਕ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਣ ਉਸ ਨੂੰ ਜਲੰਧਰ ਦੇ ਜੌਹਲ ਹਸਪਤਾਲ ਵਿਚ ਭੇਜਿਆ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ ਅੱਜ ਜਨਮ ਦਿਨ ਵੀ ਸੀ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਉਨ੍ਹਾਂ ਦੇ ਆਉਣ ’ਤੇ ਕੀਤਾ ਜਾਵੇਗਾ।


author

Bharat Thapa

Content Editor

Related News