ਜ਼ਿਲੇ ਦੇ 2 ਹੋਰ ਮਰੀਜ਼ਾਂ ਨੇ ਪਾਈ ਕੋਰੋਨਾ ’ਤੇ ਫ਼ਤਿਹ

Thursday, Jun 11, 2020 - 01:09 AM (IST)

ਜ਼ਿਲੇ ਦੇ 2 ਹੋਰ ਮਰੀਜ਼ਾਂ ਨੇ ਪਾਈ ਕੋਰੋਨਾ ’ਤੇ ਫ਼ਤਿਹ

ਬੰਗਾ, (ਚਮਨ ਲਾਲ/ਰਾਕੇਸ਼)- ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਰਾਜ ਨੂੰ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੇ ਯਤਨਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚ ਅੱਜ ਦੋ ਹੋਰ ਮਰੀਜ਼ਾਂ ਨੇ ਕੋਰੋਨਾ ਮਹਾਂਮਾਰੀ ’ਤੇ ਫ਼ਤਿਹ ਪਾਉਣ ’ਚ ਸਫ਼ਲਤਾ ਹਾਸਲ ਕੀਤੀ। ਐੱਸ. ਐੱਮ .ਓ. ਬੰਗਾ ਕਵਿਤਾ ਭਾਟੀਆ ਨੇ ਦੱਸਿਆ ਕਿ ਕਲ੍ਹ ਵੀ ਇਕ ਮਰੀਜ਼ ਜੋ ਕਿ ਆਦੋਆਣਾ ਨਾਲ ਸਬੰਧਤ ਸੀ ਅਤੇ ਦਿੱਲੀ ਤੋਂ ਆਉਣ ਬਾਅਦ ਪਾਜ਼ੇਟਿਵ ਪਾਇਆ ਗਿਆ ਸੀ, ਨੂੰ ਸਿਹਤਯਾਬ ਹੋਣ ਬਾਅਦ ਛੁੱਟੀ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਅੱਜ ਸਿਹਤਯਾਬ ਹੋ ਕੇ ਗਏ ਮਰੀਜ਼ਾਂ ’ਚ ਸੁਦੇਸ਼ ਕੁਮਾਰ ਵਾਸੀ ਚੰਦਿਆਣੀ ਖੁਰਦ ਜੋ ਕਿ ਕੁਵੈਤ ਤੋਂ ਆਉਣ ਬਾਅਦ ਪਾਜ਼ੇਟਿਵ ਪਾਇਆ ਗਿਆ ਸੀ, ਨੂੰ ਆਈਸੋਲੇਸ਼ਨ ਕੇਂਦਰ ਢਾਹਾਂ ਕਲੇਰਾਂ (ਗੁਰੂ ਨਾਨਕ ਮਿਸ਼ਨ ਹਸਪਤਾਲ) ਤੋਂ ਛੁੱਟੀ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸ਼ਾਮ ਨੂੰ ਫ਼ਰਾਲਾ ਦੀ ਵੀਨਸ ਨੂੰ ਕੋਰੋਨਾ ’ਤੇ ਜਿੱਤ ਪਾਉਣ ਬਾਅਦ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਦਿੱਲੀ ਤੋਂ ਆਪਣੇ ਮਾਪਿਆਂ ਕੋਲ ਆਈ ਸੀ ਅਤੇ ਟੈਸਟ ਦੌਰਾਨ ਪਾਜ਼ੇਟਿਵ ਪਾਈ ਗਈ ਸੀ। ਡਾ. ਕਵਿਤਾ ਭਾਟੀਆ ਅਨੁਸਾਰ ਇਨ੍ਹਾਂ ਸਾਰੇ ਮਰੀਜ਼ਾਂ ਨੇ ਆਪਣੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਨਾਲ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਅਤੇ ਆਪਣੇ-ਆਪ ਨੂੰ ਇਸ ਬੀਮਾਰੀ ਤੋਂ ਬਾਹਰ ਲੈ ਆਂਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਜਾਣ ਬਾਅਦ ਜ਼ਿਲੇ ’ਚ 9 ਮਰੀਜ਼ ਕੋਵਿਡ ਪੀੜਤ ਰਹਿ ਗਏ ਹਨ ਅਤੇ ਉਹ ਵੀ ਆਪਣੀ ਮਜ਼ਬੂਤ ਰੋਗ ਨਾਲ ਲੜਨ ਦੀ ਸ਼ਕਤੀ ਨਾਲ ਇਸ ਬੀਮਾਰੀ ’ਤੇ ਤੇਜ਼ੀ ਨਾਲ ਕਾਬੂ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਅਹਤਿਆਤ ਦੇ ਤੌਰ ’ਤੇ ਇਕ-ਇਕ ਹਫ਼ਤੇ ਲਈ ਆਪਣੇ ਘਰਾਂ ’ਚ ਹੀ ਇਕਾਂਤਵਾਸ ਪੂਰਾ ਕਰਨ ਲਈ ਕਿਹਾ ਗਿਆ ਹੈ।


author

Bharat Thapa

Content Editor

Related News