ਬਸਤੀ ਦਾਨਿਸ਼ਮੰਦਾਂ ’ਚ ਚੋਰਾਂ ਨੇ ਦਿਨ-ਦਿਹਾੜੇ ਦੁਕਾਨ ’ਚੋਂ LED ਕੀਤੀ ਚੋਰੀ

06/19/2022 6:31:59 PM

ਜਲੰਧਰ (ਸੋਨੂੰ) : ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ’ਚ ਚੋਰਾਂ ਵੱਲੋਂ ਦਿਨ-ਦਿਹਾੜੇ ਗਿਫ਼ਟ ਸੈਂਟਰ ’ਚੋਂ ਐੱਲ. ਈ. ਡੀ. ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ’ਚ ਪੈਂਦੇ ਲਸੂੜੀ ਮੁਹੱਲੇ ’ਚੋਂ ਸ਼ਨੀਵਾਰ ਸ਼ਾਮ ਨੂੰ ਮੋਟਰਸਾਈਕਲ ’ਤੇ ਆਏ 3 ਨੌਜਵਾਨ 32 ਇੰਚ ਦੀ ਐੱਲ. ਈ. ਡੀ. ਚੋਰੀ ਕਰ ਲੈ ਗਏ। ਇਸ ਦੀ ਜਾਣਕਾਰੀ ਦੁਕਾਨਦਾਰ ਨੇ ਪੁਲਸ ਨੂੰ ਦਿੱਤੀ। ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ : ਫਿਲੌਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਸਾਲਾ ਬੱਚੇ ਦੀ ਮੌਤ

ਗੌਰੀਆ ਗਿਫ਼ਟ ਸੈਂਟਰ ਦੇ ਦੁਕਾਨ ਮਾਲਕ ਬਲਬੀਰ ਗੌਰੀਆ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਨੂੰ ਮੋਟਰਸਾਈਕਲ ਸਵਾਰ 3 ਨੌਜਵਾਨ ਆਉਂਦੇ ਹਨ, ਜਿਨ੍ਹਾਂ ’ਚੋਂ ਇਕ ਨੌਜਵਾਨ ਉਨ੍ਹਾਂ ਦੀ ਦੁਕਾਨ ’ਚੋਂ 32 ਇੰਚ ਦੀ ਸੈਮਸੰਗ ਦੀ ਚੋਰੀ ਕਰਕੇ ਬਾਹਰ ਨਿਕਲਦਾ ਹੈ ਤੇ ਆਪਣੇ ਸਾਥੀਆਂ ਨਾਲ ਮੋਟਰਸਾਈਕਲ ’ਤੇ ਫਰਾਰ ਹੋ ਜਾਂਦਾ ਹੈ। ਇਸ ਵਾਰਦਾਤ ਸਬੰਧੀ ਥਾਣਾ ਨੰ. 5 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਨੌਜਵਾਨਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਦੇ ਦਿੱਤੀ ਹੈ।

PunjabKesari


Manoj

Content Editor

Related News