ਪੈਟਰੋਲ ਪੰਪ ਤੋਂ ਚੋਰਾਂ ਨੇ ਟੈਂਕਰਾਂ ਦੀਆਂ ਹੌਦੀਆਂ ਦੇ 13 ਢੱਕਣ ਕੀਤੇ ਚੋਰੀ
Thursday, Sep 12, 2024 - 06:22 PM (IST)
ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ)-ਬੀਤੀ ਰਾਤ ਮਾਹਿਲਪੁਰ ਦੇ ਬਾਹਰਵਾਰ ਦੋਹਰਲੋ ਇੰਡੀਅਨ ਆਇਲ ਪੈਟਰੋਲ ਪੰਪ ਤੋਂ ਅਣਪਛਾਤੇ ਚੋਰਾਂ ਵੱਲੋਂ ਤੇਲ ਦੇ ਟੈਂਕਾਂ ਉੱਪਰ ਬਣੀਆਂ ਹੌਦੀਆਂ ਦੇ ਲੋਹੇ ਦੇ ਢੱਕਣ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਾਹਿਲਪੁਰ ਦੀ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਬਾਹਰਵਾਰ ਦੋਹਰਲੋ ਇੰਡੀਅਨ ਆਇਲ ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਸ਼ਿਵ ਕੁਮਾਰ ਪੁੱਤਰ ਬੇਟਾ ਲਾਲ ਹਾਲ ਵਾਸੀ ਦੋਹਰਲੋ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲ ਤੋਂ ਪੰਪ 'ਤੇ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਪੰਪ 'ਤੇ ਕੰਪਨੀ ਦੇ ਬੰਦੇ ਪੰਪ ਅਤੇ ਰੀਪੀਅਰ ਦਾ ਕੰਮ ਕਰ ਰਹੇ ਹਨ। ਉਸ ਨੇ ਦੱਸਿਆ ਕਿ ਤੇਲ ਦੇ ਟੈਂਕਰਾਂ ਉੱਪਰ ਹੌਦੀਆ ਬਣਾ ਕੇ ਉਸ ਉੱਤੇ ਲੋਹੇ ਦੇ ਢੱਕਣ ਰੱਖੇ ਜਾਣੇ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ
ਬੀਤੀ ਰਾਤ ਉਹ ਆਪਣਾ ਕੰਮ ਖ਼ਤਮ ਕਰਕੇ ਪੈਟਰੋਲ ਪੰਪ 'ਤੇ ਸੌਂ ਗਏ। ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਅਣਪਛਾਤੇ ਚੋਰਾਂ ਵੱਲੋਂ ਟੈਂਕਰਾਂ 'ਤੇ ਬਣੀਆਂ ਹੌਦੀਆਂ ਦੇ 13ਲੋਹੇ ਦੇ ਢੱਕਣ ਚੋਰ ਚੋਰੀ ਕਰਕੇ ਲੈ ਗਏ ਸਨ। ਚੋਰਾਂ ਦੀਆਂ ਸੀ. ਸੀ. ਟੀ. ਵੀ. ਕੈਮਰੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਹਨ। ਉਸ ਨੇ ਦੱਸਿਆ ਕਿ 6 ਵੱਡੀਆਂ ਅਤੇ ਸੱਤ ਛੋਟੀਆਂ ਹੌਦੀਆਂ ਦੇ ਢੱਕਣ ਸਨ, ਜਿਨ੍ਹਾਂ ਦਾ ਭਾਰ ਤਕਰੀਬਨ ਵੱਡੇ 80 ਤੋਂ 90 ਕਿਲੋ ਅਤੇ ਛੋਟੇ 60 ਤੋਂ 70 ਕਿਲੋ ਸੀ। ਉਨ੍ਹਾਂ ਦੱਸਿਆ ਕਿ 80 ਤੋਂ 90 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਰਿੰਦੇ ਨੇ ਦੱਸਿਆ ਕਿ ਚੋਰ ਬੋਲੈਰੋ ਪੈਕ ਅਪ ਵਿਚ ਆਏ। ਉਨ੍ਹਾਂ ਨੇ ਪਹਿਲਾਂ ਲਾਈਟਾਂ ਬੰਦ ਕੀਤੀਆਂ ਅਤੇ ਢੱਕਣ ਚੋਰੀ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ 3 ਅਗਸਤ ਰਾਤ ਨੂੰ ਚੋਰ ਚੋਰੀ ਕਰਨ ਆਏ ਸਨ। ਦਰਵਾਜ਼ਾ ਖੜ੍ਹਕਦਾ ਵੇਖ ਉਹ ਭੱਜ ਗਏ ਸਨ। ਥਾਣਾ ਮਾਹਿਲਪੁਰ ਦੀ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ-ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ