ਦਸੂਹਾ ''ਚ ਚੋਰਾਂ ਨੇ 8 ਦੁਕਾਨਾਂ ਦੇ ਤੋੜੇ ਸ਼ਟਰ, 10 ਲੱਖ ਦਾ ਸਾਮਾਨ ਕੀਤਾ ਚੋਰੀ
Friday, Aug 26, 2022 - 02:32 PM (IST)
ਦਸੂਹਾ (ਝਾਵਰ)- ਬੀਤੀ ਰਾਤ ਨਕਾਬਪੋਸ਼ ਚੋਰਾਂ ਵੱਲੋਂ ਨਿਰਵਾਣਾ ਮਾਰਕੀਟ ਉਸਮਾਨ ਸ਼ਹੀਦ ਦਸੂਹਾ ਵਿਖੇ 8 ਦੁਕਾਨਾਂ ਦੇ ਸ਼ਟਰ ਤੋੜ ਕੇ ਲਗਭਗ 10 ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਘਟਨਾ ਸਥਾਨ ’ਤੇ ਇਕ ਦੁਕਾਨ ਦੇ ਮਾਲਕ ਲਾਲ ਸਿੰਘ, ਸੁਮਨ ਲਤਾ ਨੇ ਦੱਸਿਆ ਕਿ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਖੰਡ, ਘਿਓ, ਚਾਵਲ, ਤੇਲ, ਇਨਵਰਟਰ ਅਤੇ ਹੋਰ ਸਾਮਾਨ ਅਤੇ 17 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ।
ਰਾਤ ਇਕ ਵਜੇ ਚੋਰ ਬਲੈਰੋ ਗੱਡੀ ਵਿਚ ਆਏ, ਜਿਨ੍ਹਾਂ ਦੀ ਗਿਣਤੀ 5 ਤੋਂ ਵੱਧ ਸੀ। ਉਨ੍ਹਾਂ ਨੇ ਸਤਪਾਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੋਲਡ ਡਰਿੰਕ ਅਤੇ ਹੋਰ ਸਾਮਾਨ ਖਾਧਾ ਅਤੇ ਸਾਮਾਨ ਵੀ ਲੈ ਗਏ। ਇਸ ਦੇ ਨਾਲ ਰਜਨੀਸ਼ ਕੁਮਾਰ ਦੀ ਦੁਕਾਨ ਸ਼੍ਰੀ ਗਣਪਤੀ ਪਾਵਰ ਹਾਊਸ ਦੀ ਦੁਕਾਨ ਤੋਂ ਇਨਵਰਟਰ, ਏ. ਵੀ. ਆਰ., ਡਰਿਲਾਂ ਵੀ ਸ਼ਟਰ ਤੋੜ ਕੇ ਲੈ ਗਏ। ਉਸ ਦਾ ਵੀ ਇਕ ਲੱਖ ਤੋਂ ਵੱਧ ਦਾ ਨੁਕਸਾਨ ਹੋਇਆ। ਨਿਰਵਾਣਾ ਮਾਰਕੀਟ ਵਿਖੇ ਸੰਤੋਸ਼ ਕੁਮਾਰ ਦੇ ਦਫ਼ਤਰ ਵਿਚੋਂ 2 ਏ. ਸੀ. ਅਤੇ ਹੋਰ ਕੀਮਤੀ ਸਾਮਾਨ ਚੋਰ ਲੈ ਗਏ। ਜਿਸ ਦਾ 2.50 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ 4 ਹੋਰ ਦੁਕਾਨਾਂ ਦੇ ਵੀ ਚੋਰਾਂ ਨੇ ਤਾਲੇ ਤੋੜੇ।
ਇਹ ਵੀ ਪੜ੍ਹੋ: ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਸੀ. ਸੀ. ਟੀ. ਵੀ. ਕੈਮਰੇ ’ਚ ਬਲੈਰੋ ਗੱਡੀ ਤੇ ਨਕਾਬਪੋਸ਼ ਵੀ ਨਜ਼ਰ ਆ ਰਹੇ ਸਨ। ਲਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਆਏ ਤਾਂ ਇਨ੍ਹਾਂ ਦੁਕਾਨਾਂ ’ਤੇ ਹੋਈ ਚੋਰੀ ਦਾ ਪਤਾ ਚਲਿਆ। ਮੌਕੇ ’ਤੇ ਏ. ਐੱਸ. ਆਈ. ਜਸਵੀਰ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਜਿਨ੍ਹਾਂ ਨੇ ਦੱਸਿਆ ਕਿ ਥਾਣਾ ਮੁਖੀ ਬਿਕਰਮਜੀਤ ਸਿੰਘ ਨੂੰ ਇਹ ਰਿਪੋਰਟ ਦੇ ਦਿੱਤੀ ਹੈ। ਜਿਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਘੇਰੀ ‘ਆਪ’, SIT ਵੱਲੋਂ ਤਲਬ ਕਰਨ ’ਤੇ ਦਿੱਤੀ ਇਹ ਪ੍ਰਤੀਕਿਰਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
