ਘਰ ''ਚੋਂ ਡੇਢ ਲੱਖ ਰੁਪਏ ਦੀ ਨਕਦੀ ਤੇ ਸੋਨਾ ਚੋਰੀ

Thursday, Sep 12, 2019 - 02:08 AM (IST)

ਘਰ ''ਚੋਂ ਡੇਢ ਲੱਖ ਰੁਪਏ ਦੀ ਨਕਦੀ ਤੇ ਸੋਨਾ ਚੋਰੀ

ਮੱਲ੍ਹੀਆਂ ਕਲਾਂ (ਟੁੱਟ)-ਪਿੰਡ ਈਦਾ ਵਿਖੇ ਚੋਰਾਂ ਨੇ ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਇਕ ਪਰਿਵਾਰ ਦੇ ਘਰ ਦੀ ਖਿੜਕੀ ਪੁੱਟ ਕੇ ਅੰਦਰੋਂ ਨਕਦੀ ਤੇ ਲੱਖਾਂ ਦਾ ਸੋਨਾ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੀੜਤ ਤਰਸੇਮ ਸਿੰਘ ਬੱਲ ਪੁੱਤਰ ਬਤਨ ਸਿੰਘ ਪਿੰਡ ਈਦਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਤੋਂ ਬਾਹਰ ਡੇਰੇ 'ਚ ਰਹਿੰਦਾ ਹੈ। ਰਾਤ ਵੇਲੇ ਚੋਰਾਂ ਨੇ ਸਾਡੇ ਘਰ ਦੇ ਪਿਛਵਾੜੇ ਤੋਂ ਖਿੜਕੀ ਪੁੱਟੀ ਅਤੇ ਅੰਦਰ ਦਾਖਲ ਹੋ ਗਏ। ਚੋਰਾਂ ਨੇ ਘਰ ਦੇ ਅੰਦਰੋਂ 1 ਲੱਖ 50 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਮੇਰਾ 4 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ।
ਇਸ ਤੋਂ ਪਹਿਲਾਂ ਚੋਰਾਂ ਨੇ ਨਜ਼ਦੀਕੀ ਡੇਰੇ ਸੁਰਜੀਤ ਸਿੰਘ ਜੱਕੋਪੁਰੀਆ ਦੇ ਘਰ ਦੀ ਵੀ ਕੰਧ ਪਾੜਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਉਨ੍ਹਾਂ ਦੇ ਕੁੱਤੇ ਭੌਂਕਣ ਲੱਗ ਪਏ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਚੋਰੀ ਦੀ ਘਟਨਾ ਪੁਲਸ ਚੌਕੀ ਉੱਗੀ ਨੂੰ ਕਰ ਦਿੱਤੀ ਗਈ ਹੈ। ਚੋਰੀ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਪਰਮਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੀ ਅਤੇ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ।


author

Karan Kumar

Content Editor

Related News